ਬਾਲੀਵੁੱਡ ਸਟਾਰ ਰਾਜ ਬਬਰ ਅੱਜ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉੱਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ।
ਇਸ ਮੌਕੇ ਗੱਲਬਾਤ ਕਰਦਿਆ ਰਾਜ ਬੱਬਰ ਨੇ ਦੱਸਿਆ ਕਿ ਉਹ ਅੱਜ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹਨ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿਚ ਰੱਖਣ।
ਇਸ ਮੌਕੇ ਜੂਹੀ ਬਬਰ ਨੇ ਦੱਸਿਆ ਕਿ ਅੱਜ ਪਹਿਲੀ ਵਾਰ ਪਿਤਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਿਆ ਅਤੇ ਸਮੂਹ ਪਰਿਵਾਰ ਵੱਲੋਂ ਭੈਣ ਕਜਰੀ ਦੇ ਵਿਆਹ ਦੀ ਅਰਦਾਸ ਕਰਨ ਪੰਹੁਚੇ ਹਾਂ ਅਤੇ ਮਨ ਨੂੰ ਬਹੁਤ ਹੀ ਅਲੋਕਿਕ ਸਾਂਤੀ ਮਿਲੀ ਹੈ।