ਪਟਿਆਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਵੱਲੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਮੁਲਜ਼ਮ ਪਟਿਆਲਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਮਹਿਲਾ ਅਧਿਆਪਕਾਵਾਂ ਪ੍ਰਤੀ ਰਵੱਈਆ ਠੀਕ ਨਹੀਂ ਸੀ। ਇਸ ਕਰਕੇ ਸਕੂਲ ਦੀਆਂ ਅਧਿਆਪਕਾਵਾਂ ਨੇ ਮੁਲਜ਼ਮ ਨੂੰ ਪੈਂਰੇਟ-ਟੀਚਰਸ ਗਰੁੱਪ ਵਿੱਚ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਕੇ ਇਹ ਧਮਕੀ ਦਿੱਤੀ। ਇਸ ਨੂੰ ਸਕੂਲ ਦੀਆਂ ਮਹਿਲਾ ਅਧਿਆਪਕਾਂ ਨੇ ਵਾਟਸਐਪ ਗਰੁੱਪ ਵਿਚੋਂ ਬਲੌਕ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਖਾਲਿਸਤਾਨ ਦੇ ਨਾਂ ਉਤੇ ਧਮਕੀ ਦਿੰਦਾ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਯੂ-ਟਿਊਬ ਉਤੇ ਨਕਲੀ ਬੰਬ ਬਣਾਉਣ ਦੀ ਟਰੇਨਿੰਗ ਲਈ ਸੀ।
ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਨਕਲੀ ਬੰਬ ਬਣਾ ਕੇ ਅਤੇ ਖਾਲਿਸਤਾਨ ਦੇ ਨਾਮ ਤੇ ਧਮਕੀ ਭਰੇ ਪੱਤਰ ਵੱਖ-ਵੱਖ ਸਕੂਲਾਂ ਦੇ ਵਿੱਚ ਸੁੱਟ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਅੱਜ ਪੁਲਿਸ ਲਾਈਨ ਦੇ ਵਿੱਚ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਤਿਰਪੜੀ ਇਲਾਕੇ ਦੇ ਮਾਇਲ ਸਟੋਨ ਸਮਾਰਟ ਸਕੂਲ ਦੇ ਵਿੱਚ ਮਿਤੀ 18 ਫਰਵਰੀ 2023 ਨੂੰ ਇੱਕ ਵਿਅਕਤੀ ਵੱਲੋਂ ਧਮਕੀ ਭਰਿਆ ਪੱਤਰ ਸੁੱਟਿਆ ਗਿਆ ਸੀ ਜਿਸ ਵਿੱਚ ਉਸਦੇ ਵੱਲੋਂ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਨਾਲ ਹੀ ਇੱਕ ਡੁਪਲੀਕੇਟ ਬੰਬ ਨੂਮਾ ਚੀਜ਼ ਸਕੂਲ ਦੇ ਗਰਾਉਂਡ ਵਿੱਚ ਰੱਖੀ ਗਈ। ਇਸ ਉਪਰੰਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਸਕੂਲ ਦੇ ਆਸ ਪਾਸ ਦੀਆਂ ਗਤੀਵਿਧੀਆਂ ਨੂੰ ਵੀ ਦੇਖਿਆ ਗਿਆ। ਇਸ ਉਪਰੰਤ ਇਸ ਨਾਮ ਆਲੂਮ ਵਿਅਕਤੀ ਦੇ ਵੱਲੋਂ ਬਹੁਤ ਹੀ ਸ਼ਾਤਰਾਨਾ ਤਰੀਕੇ ਦੇ ਨਾਲ ਵਾਰ-ਵਾਰ ਅਜਿਹੇ ਧਮਕੀ ਪੱਤਰ ਜਿਨਾਂ ਦੇ ਵਿੱਚ ਖਾਲਿਸਤਾਨ ਦਾ ਪ੍ਰਚਾਰ ਵੀ ਕੀਤਾ ਗਿਆ ਸੀ ਅਤੇ ਸਕੂਲ ਵੱਖ-ਵੱਖ ਬਰਾਂਚਾਂ ਦੇ ਵਿੱਚ ਵੀ ਇਹ ਪੱਤਰ ਅਤੇ 2 ਵਾਰ ਨਕਲੀ ਬੰਬ ਨੁਮਾ ਚੀਜ਼ ਰੱਖੀ ਗਈ ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਵਿੱਚ ਭਾਰੀ ਖੌਫ ਪੈਦਾ ਹੋ ਗਿਆ ਕਿਉਂਕਿ ਇਹਨਾਂ ਪੱਤਰਾਂ ਦੇ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਗਈ ਸੀ।