ਅੰਮ੍ਰਿਤਸਰ, 28 ਅਪ੍ਰੈਲ (         )- ਜਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪੂਰੇ ਜੋਰਾਂ  ਨਾਲ ਚੱਲ ਰਹੀ ਹੈ ਅਤੇ ਪਿਛਲੇ 72 ਘੰਟਿਆਂ ਦੌਰਾਨ ਜਿਲੇ ਦੀਆਂ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਹੋ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆ ਰਹੀ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਡੀਆਂ ਵਿੱਚ ਪੂਰੇ ਇੰਤਜਾਮ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਰਈਆ ਮੰਡੀ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵੀ ਕੀਤੀ ਜਾ ਰਹੀ ਹੈ ।ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋਂ 87 ਫੀਸਦੀ ਮਾਰਕਫੈਡ ਏਜੰਸੀ ਵੱਲੋਂ 83 ਫੀਸਦੀ ਪਨਗਰੇਨ ਵੱਲੋਂ 112 ਫੀਸਦੀ ਪੰਜਾਬ ਸਟੇਟ ਵੇਅਰ ਹਾਊਸ ਏਜੰਸੀ ਵੱਲੋਂ 154 ਫੀਸਦੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ 133 ਫੀਸਦੀ ਨਾਲ ਕਣਕ ਦੀ ਚੁਕਾਈ ਕੇ ਕੀਤੀ ਜਾ ਰਹੀ ਹੈ ਉਹਨਾਂ  ਦੱਸਿਆ ਕਿ ਪਿਛਲੇ 48 ਘੰਟਿਆਂ ਦੌਰਾਨ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਪੇਮੈਂਟ ਵੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਸਾਰੀਆਂ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਸਮੇਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ ।ਡਿਪਟੀ ਕਮਿਸ਼ਨਰ ਨੇ ਰਈਆਂ ਮੰਡੀ ਵਿਖੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ। ਸ੍ਰੀ ਥੋਰੀ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਆਦੇਸ਼ ਦਿੱਤੇ।

 ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਕਣਕ ਦਾ ਸੀਜ਼ਨ ਪੂਰੇ ਰਾਜ ਵਿਚ ਸਭ ਤੋਂ ਦੇਰੀ ਨਾਲ ਸ਼ੁਰੂ ਹੁੰਦਾ ਹੈ, ਪਰ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਬਦੌਲਤ ਸਾਡੀ ਤਿਆਰੀ ਰਾਜ ਦੇ ਬਰਾਬਰ ਹੀ ਸੀ, ਜਿਸ ਸਦਕਾ ਅਸੀਂ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ-ਨਾਲ ਕਰਨ ਉਤੇ ਪਹੁੰਚ ਗਏ  ਹਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਭਵਿੱਖ ਵਿਚ ਵੀ ਅਸੀਂ ਕਣਕ ਦੀ ਚੁਕਾਈ 72 ਘੰਟਿਆਂ ਤੋਂ ਪਹਿਲਾਂ ਕਰਨ ਦੀ ਹੈ ਅਤੇ ਇਸ ਲਈ ਸਾਡੀ ਪੂਰੀ ਤਿਆਰੀ ਹੈ, ਜਿਸ ਨਾਲ ਮੰਡੀਆਂ ਵਿਚ ਕਣਕ ਰੱਖਣ ਲਈ ਥਾਂ ਦੀ ਕਮੀ ਨਹੀਂ ਆਵੇਗੀ ਅਤੇ ਨਾਲ ਹੀ ਕਣਕ ਦੀ ਕੁਆਲਟੀ ਪੱਧਰ ਵੀ ਮੀਂਹ-ਕਣੀ ਤੋਂ ਬਚ ਜਾਣ ਕਾਰਨ ਵਧੀਆ ਰਹੇਗਾ। 

 ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਕਣਕ ਦੀ ਖਰੀਦ ਬਾਬਤ ਰੋਜ਼ਾਨਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਹਰੇਕ ਐਸ ਡੀ ਐਮ ਨੂੰ ਰੋਜ਼ਾਨਾ ਆਪਣੇ ਹਲਕੇ ਦੀਆਂ ਮੰਡੀਆਂ ਦੀ ਸਾਰ ਲੈਣ ਦੀ ਹਦਾਇਤ ਕੀਤੀ ਗਈ ਹੈ। ਉਹ ਖ਼ੁਦ ਵੀ ਦੋ ਵਾਰ ਭਗਤਾਂਵਾਲਾ ਮੰਡੀ, ਜੰਡਿਆਲਾ ਮੰਡੀ ਅਤੇ ਮਜੀਠਾ ਮੰਡੀ ਦਾ ਦੌਰਾ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਰ ਚੁੱਕੇ ਹਨ, ਜਿਸ ਸਦਕਾ ਖਰੀਦ ਵਿਚ ਕੋਈ ਅੜਿਕਾ ਨਹੀਂ ਰਿਹਾ ਹੈ ਅਤੇ ਸਾਰੀਆਂ ਧਿਰਾਂ ਇਕ ਟੀਮ ਵਜੋਂ ਕੰਮ ਕਰ ਰਹੀਆਂ ਹਨ।

Leave a Reply

Your email address will not be published. Required fields are marked *