ਫ਼ਰੀਦਕੋਟ 2 ਮਈ,2024  ( ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੀ ਰੈਡੇਮਾਇਜ਼ੇਸਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜਰੀ ਵਿਚ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 511 ਪੋਲਿੰਗ ਬੂਥ ਹਨ। ਇਸ ਲਈ ਅੱਜ ਤਿੰਨ ਵਿਧਾਨ ਸਭਾ ਚੋਣ ਹਲਕਿਆਂ 87-ਫਰੀਦਕੋਟ ਵਿੱਚ 185 ਪੋਲਿੰਗ ਬੂਥ , 88-ਕੋਟਕਪੂਰਾ ਵਿੱਚ 167 ਪੋਲਿੰਗ ਬੂਥ ਅਤੇ 89-ਜੈਤੋਂ ਵਿੱਚ 159 ਪੋਲਿੰਗ ਬੂਥਾਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ।

ਇਸ ਮੌਕੇ ਸ੍ਰੀ ਜਗਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਵਰੁਣ ਕੁਮਾਰ ਐਸ.ਡੀ.ਐਮ., ਫਰੀਦਕੋਟ, ਸ੍ਰੀਮਤੀ ਹਰਜਿੰਦਰ ਕੌਰ ਚੋਣ ਤਹਿਸੀਲਦਾਰ, ਨੋਡਲ ਅਫਸਰ ਫਾਰ ਵੋਟਿੰਗ ਮਸ਼ੀਨਾਂ-ਕਮ-ਐਕਸੀਅਨ, ਪੰਜਾਬ ਮੰਡੀ ਬੋਰਡ, ਅਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦੇ ਆਮ ਆਦਮੀ ਪਾਰਟੀ ਪ੍ਰਧਾਨ ਰਵੀ ਕੁਮਾਰ ਬੁਗਰਾ ਵਪਾਰ ਮੰਡਲ, ਪੰਜਾਬ, ਸ੍ਰੋਮਣੀ ਅਕਾਲੀ ਦਲ ਸ੍ਰੀ ਮਨਦੀਪ ਸਿੰਘ ਮੋਰਾਂਵਾਲੀ, ਸ੍ਰੀ ਰਜਿੰਦਰ ਕੁਮਾਰ, ਭਾਰਤੀ ਜਨਤਾ ਪਾਰਟੀ ਸ੍ਰੀ ਅਰਵਿੰਦਰ ਸਿੰਘ ਸਚਦੇਵਾ, ਕਾਂਗਰਸ ਸ੍ਰੀ ਰਵਿੰਦਰਪਾਲ, ਪਾਰਟੀ ਵਰਕਰ, ਭਾਰਤੀ ਕਮਿਊਨਿਸਟ ਪਾਰਟੀ ਸ੍ਰੀ ਅਸ਼ੋਕ ਕੁਮਾਰ ਕੌਸ਼ਲ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *