ਫ਼ਾਜ਼ਿਲਕਾ  03.06.2024

    ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਵੱਲੋਂ ਮੈਡਮ ਜਤਿੰਦਰ ਕੌਰ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਫ਼ਾਜ਼ਿਲਕਾ ਦੀ ਅਗਵਾਈ ਹੇਠ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਮੈਡਮ ਜਤਿੰਦਰ ਕੌਰ ,  ਸੀਨੀਅਰ ਕਪਤਾਨ ਪੁਲੀਸ ਮੈਡਮ ਪ੍ਰਗਯਾ ਜੈਨ ਅਤੇ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਵ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਸ. ਅਮਨਪ੍ਰੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਤੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਡਾਕਟਰਾਂ ਦੀ ਟੀਮ ਨੇ ਛਾਤੀ, ਹੱਡੀਆਂ, ਦੰਦਾਂ, ਚਮੜੀ ਅਤੇ ਦਿਮਾਗੀ  ਜਾਂਚ ਕੀਤੀ  ਅਤੇ ਖੂਨ ਦੇ ਰਾਹੀਂ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ  । ਇਸ ਕੈਂਪ ਦੇ ਦੌਰਾਨ 28 ਕੈਦੀ ਅਤੇ ਹਵਾਲਾਤਿਆਂ ਦੀ ਮੈਡੀਕਲ ਅਫਸਰਾਂ ਵੱਲੋ ਜਾਂਚ ਕੀਤੀ ਗਈ ਅਤੇ ਫਾਰਮੈਸੀ ਅਫਸਰ ਵੱਲੋ ਉਹਨਾਂ ਨੂੰ ਦਵਾਈਆਂ ਮੁਹਇਆ ਕਰਵਾਈਆ ਗਈਆ। ਇਸ ਕੈਂਪ ਦੇ ਦੌਰਾਨ ਜੇਲ ਦੇ ਬੈਰਕਾਂ ਅਤੇ ਰਸੌਈ ਦਾ ਨਰੀਖਣ ਕੀਤਾ ਗਿਆ। ਇਸ ਮੌਕੇ ਤੇ ਸੱਬ ਜੇਲ੍ਹ ਫ਼ਾਜ਼ਿਲਕਾ ਦੇ ਸਹਾਇਕ ਸੁਪਰਡੈਂਟ ਸ਼੍ਰੀ ਸੁਖਜਿੰਦਰ ਸਿੰਘ, ਸਿਵਿਲ ਹਸਪਤਾਲ ਤੋਂ ਡਾਕਟਰ ਵਿਕਾਸ ਗਾਂਧੀ, ਡਾਕਟਰ ਨੀਲੂ ਚੁੱਘ, ਡਾਕਟਰ ਪਾਰਵੀ, ਡਾਕਟਰ ਸੌਰਭ ਨਾਰੰਗ, , ਡਾਕਟਰ ਨਿਤੀਨ ਕੁਮਾਰ, ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਲੀਗਲ ਏਦ ਡਿਫੈਂਸ ਕੌਂਸਲ ਸਿਸਟਮ ਦੇ ਸ ਚੀਫ਼ ਸ਼੍ਰੀ ਬਲਤੇਜ ਸਿੰਘ ਬਰਾੜ,  ਸ਼੍ਰੀ ਪਰਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *