ਤਰਨ ਤਾਰਨ, 30 ਮਈ
ਵਿਸ਼ਵ ਵਾਤਾਵਰਣ ਦਿਵਸ 2025 ਦੀਆ ਪ੍ਰੀ -ਗਤੀਵਿਧੀਆ ਦੋਰਾਨ ਕਾਰਜਕਾਰੀ ਇੰਜੀਂਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ.2 ਤਰਨ ਤਾਰਨ ਵਲੋ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਪਿੰਡ ਕੱਲਾ ਬਲਾਕ ਖਾਡੂਰ ਸਾਹਿਬ ਵਿਖੇ ਦੌਰਾ ਕੀਤਾ ਗਿਆ। ਜਿਸ ਤਹਿਤ ਸਰਪੰਚ ਅਤੇ ਗ੍ਰਾਮ ਪੰਚਾਇਤ ਨਾਲ ਮੀਟਿੰਗ ਕੀਤੀ ਗਈ।
ਜਿਸ ਤਹਿਤ ਸਿੰਗਲ ਜੂਜ ਪਲਾਸਟਿਕ ਨੂੰ ਪਿੰਡ ਵਿੱਚ ਬੈਂਨ ਕਰਨ ਲਈ ਮਤਾ ਪਾਸ ਕਰਨ ਅਤੇ ਉਸਾਰੀ ਕੀਤੇ ਗਏ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਨੂੰ ਚਲਾਉਣ ਲਈ ਉਤਸ਼ਾਹਿਤ ਕੀਤਾ ਗਿਆ। ਗ੍ਰਾਮ ਪੰਚਾਇਤ ਵਲੋ ਇਹ ਯਕੀਨ ਦਵਾਇਆ ਗਿਆ ਕਿ ਪੂਰੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਯੂਨਿਟ ਨੂੰ ਚਲਾਉਣ ਲਈ ਸੰਪੂਰਨ ਸਹਿਯੋਗ ਦਿੱਤਾ ਜਾਵੇਗਾ । ਗ੍ਰਾਮ ਪੰਚਾਇਤ ਵਲੋ ਆਪਣੇ ਪਿੰਡ ਵਿਖੇ ਸ਼ੁਰੂ ਕੀਤੇ ਗਏ, ਠੋਸ ਕੂੜਾ ਪ੍ਰਬੰਧਨ ਪ੍ਰੋਜੇਕਟ ਨੂੰ ਮੁਕੰਮਲ ਕਰਵਾਉਣ ਲਈ ਕਿਹਾ ਗਿਆ, ਤਾ ਜੋ ਪਿੰਡ ਵਾਸੀ ਪਲਾਸਟਿਕ ਕੁੜੇ ਦੇ ਨਿਪਟਾਰੇ ਦੇ ਨਾਲ-ਨਾਲ ਗਿੱਲੇ ਕੁੜੇ ਅਤੇ ਸੁੱਕੇ ਕੁੜੇ ਦਾ ਨਿਪਟਾਰਾ ਵੀ ਕਰ ਸਕਣ।
ਇਸ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਸਹਿਬਾਨ ਵਲੋ ਪਿੰਡ ਵਿੱਚ ਚੱਲ ਰਹੇ ਵੱਖ ਵੱਖ ਸੈਨੀਟੇਸਨ ਪ੍ਰੋਜੈਕਟਾ ਦਾ ਦੌਰਾ ਵੀ ਕੀਤਾ ਗਿਆ ਅਤੇ ਲੰਬਿਤ ਕੰਮਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕਿ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਲਈ ਪੰਚਾਇਤ ਨੂੰ ਅਸ਼ਵਾਸਨ ਦਿੱਤਾ।