ਬਰਨਾਲਾ, 31 ਮਈ
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦੇ ਤੀਜੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵੱਲੋਂ ਪਿੰਡ ਠੀਕਰੀਵਾਲਾ ਵਿਖੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਦਾ ਕਰਾਇਆ ਗਿਆ।
   ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਡਾ. ਜੇ.ਪੀ.ਐਸ.ਗਿੱਲ, ਨਿਦੇਸ਼ਕ ਪਸਾਰ ਸਿੱਖਿਆ ਡਾ. ਆਰ. ਐਸ.ਗਰੇਵਾਲ ਅਤੇ ਡਾ. ਪਰਮਿੰਦਰ ਚਾਵਲਾ, ਏ. ਡੀ.ਈ., ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੀ ਸ਼ਾਮਲ ਹੋਏ।
   ਇਹ ਅਭਿਆਨ ਪੂਰੇ ਭਾਰਤ ਵਿੱਚ 29 ਮਈ ਤੋਂ 12 ਜੂਨ 2025 ਤੱਕ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਮੁੱਖ ਮੰਤਵ ਇਹ ਹੈ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੌਰਾ ਕੀਤਾ ਜਾਵੇ ਅਤੇ ਖੇਤੀਬਾੜੀ ਖੋਜ ਪ੍ਰਣਾਲੀ ਦੁਆਰਾ ਵਿਕਸਿਤ ਕੀਤੀਆਂ ਗਈਆਂ ਨਵੀਆਂ ਤਕਨੀਕਾਂ, ਕਿਸਾਨ ਭਲਾਈ ਲਈ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ, ਮਿੱਟੀ ਸਿਹਤ ਕਾਰਡ, ਖੇਤੀਬਾੜੀ ਵਿੱਚ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਬਾਰੇ ਚਰਚਾ ਕੀਤੀ ਜਾਵੇ। ਉਪ- ਕੁਲਪਤੀ ਨੇ ਯੂਨੀਵਰਸਿਟੀ ਦੁਆਰਾ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀਆਂ ਗਈਆਂ ਬਿਹਤਰ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਅਪਣਾ ਕੇ ਪਸ਼ੂਧਨ ਉੱਦਮਾਂ ਦੀ ਉਤਪਾਦਕਤਾ ਅਤੇ ਮੁਨਾਫੇ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਕਿਸਾਨ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸਬੰਧਤ ਆਪਣੀ ਸਮੱਸਿਆ ਦੇ ਹੱਲ ਲਈ ਯੂਨੀਵਰਸਿਟੀ ਅਤੇ ਕੇਵੀਕੇ ਨਾਲ ਸੰਪਰਕ ਕਰਨ ਲਈ ਕਿਹਾ। ਡਾ. ਗਰੇਵਾਲ ਨੇ ਸਾਈਲੇਜ ਤਿਆਰ ਕਰਨ ਦੀ ਤਕਨਾਲੋਜੀ ‘ਤੇ ਚਰਚਾ ਕੀਤੀ ਕਿਉਂਕਿ ਕਿਸਾਨ ਸਾਈਲੇਜ ਨੂੰ ਸਹੀ ਢੰਗ ਨਾਲ ਤਿਆਰ ਨਹੀਂ ਕਰ ਰਹੇ ਹਨ।
ਪ੍ਰੋਗਰਾਮ ਦੌਰਾਨ ਡਾ. ਪਰਮਿੰਦਰ ਸਿੰਘ, ਏ.ਡੀ.ਈ. ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪੀ. ਐਸ. ਤੰਵਰ ਐਸੋਸੀਏਟ ਡਾਇਰੈਕਟਰ ਕੇ. ਵੀ. ਕੇ. ਬਰਨਾਲਾ ਨੇ ਕਿਹਾ ਕਿ ਕੇ. ਵੀ. ਕੇ. ਦੀਆਂ ਗਤੀਵਿਧੀਆਂ ਦਾ ਕਿਸਾਨ ਕਿਵੇਂ ਉਸ ਤੋਂ ਲਾਭ ਲੈ ਸਕਦੇ ਹਨ। ਓਨ੍ਹਾਂ ਮਿੱਟੀ ਦੀ ਜਾਂਚ ਅਤੇ ਸਿਫਾਰਸ਼ ਅਨੁਸਾਰ ਖਾਦ ਦੀ ਵਰਤੋਂ, ਝੋਨਾ, ਕਣਕ, ਮੱਕੀ ਅਤੇ ਕਪਾਹ ਵਿੱਚ ਨਾਈਟ੍ਰੋਜਨ ਦੀ ਸੁਚੱਜੀ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਇੱਕ ਫੀਡਬੈਕ ਸੈਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ। ਹੋਰ ਲਾਈਨ ਵਿਭਾਗ ਜਿਵੇਂ ਕਿ ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ, ਸਹਿਕਾਰੀ ਸਭਾ, ਸਰਪੰਚ ਅਤੇ ਪੰਚਾਇਤ ਦੇ ਹੋਰ ਮੈਂਬਰ ਵੀ ਮੌਜੂਦ ਸਨ। ਕੇ. ਵੀ. ਕੇ. ਤੋਂ ਡਾ. ਸੁਰੇਂਦਰ ਸਿੰਘ, ਡਾ. ਅੰਜੁਲੀ ਸ਼ਰਮਾ, ਸ੍ਰੀ ਪ੍ਰਦੀਪ ਕੁਮਾਰ ਵੀ ਮੌਜੂਦ ਸਨ।

Leave a Reply

Your email address will not be published. Required fields are marked *