ਫਾਜ਼ਿਲਕਾ 1 ਜੂਨ
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਦੇਰ ਸ਼ਾਮ ਸਮੇਂ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ। ਇਸੇ ਤਹਿਤ ਹੀ ਬੀਤੀ ਦੇਰ ਸ਼ਾਮ ਉਹ ਹਲਕੇ ਦੇ ਵਾਰਡ ਨੰਬਰ 21 ਵਿਖੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਪ੍ਰਸ਼ਾਸਨ ਮੁਹਈਆ ਕਰਵਾਉਣ ਲਈ ਕੰਮ ਕਰ ਰਹੀ ਹੈ ।ਇਸ ਮੌਕੇ ਲੋਕਾਂ ਵੱਲੋ ਪਾਣੀ, ਬਿਜਲੀ, ਸੀਵਰੇਜ ਆਦਿ ਦੀ ਆ ਰਹੀਂ ਸਮਸਿਆਵਾਂ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ। ਵਿਧਾਇਕ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਗਏ ਕਿ ਲੋਕਾਂ ਨੂੰ ਆ ਰਹੀਂ ਸਮਸਿਆਵਾਂ ਦਾ ਜਲਦਾ ਤੋਂ ਜਲਦ ਹੱਲ ਕੀਤਾ ਜਾਵੇ।
ਇਸ ਮੌਕੇ ਵਿਧਾਇਕ ਸਾਹਿਬ ਦੇ ਨਾਲ ਈਓ ਫਾਜਿਲਕਾ ਗੁਰਦਾਸ ਸਿੰਘ, ਮਿਊਸੀਪਲ ਕਮੇਟੀ ਦੇ ਅਧਿਕਾਰੀ, ਸੁਨੀਲ ਮੈਣੀ, ਪ੍ਰਭਾਰੀ,ਰਜੇਸ਼ ਖਰਾਣਾ, ਬੱਬੂ ਚੇਤੀਵਾਲ ਬਲਾਕ ਪ੍ਰਧਾਨ, ਬੋਬੀ ਸੇਤੀਆ, ਵਿਜੇ ਨਾਗਪਾਲ, ਸੁਮਿਤ ਸੇਠੀ ਆਦਿ ਹਾਜਰ ਸਨ।
