ਫਿਰੋਜ਼ਪੁਰ 9 ਜੂਨ ( )ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ
ਅਧੀਨ 29 ਮਈ 2025 ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਹੋਰ ਖੇਤੀ ਸਬੰਧੀ ਅਦਾਰਿਆਂ ਨਾਲ ਮਿਲ ਕੇ ਲਗਾਤਾਰ ਵੱਖ-
ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ|ਇਹ ਪ੍ਰੋਗਰਾਮ ਪੀਏਯੂ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ
ਅਤੇ ਕੇਂਦਰ ਅਤੇ ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ),
ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੇ ਜਾ ਰਹੇ ਹਨ। ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਮੁੱਖ ਉਦੇਸ਼
ਦੇਸ਼ ਭਰ ਵਿੱਚ 2000 ਵਿਗਿਆਨੀਆਂ ਦਾ ਡੇਢ ਕਰੋੜ ਤੋਂ ਵੱਧ ਕਿਸਾਨਾਂ ਨਾਲ ਸਾਉਣੀ ਦੀਆਂ ਫਸਲਾਂ ਦੀ ਅਗਲੇਰੀ ਜਾਣਕਾਰੀ
ਸਾਂਝਾ ਕਰਨ ਦੇ ਨਾਲ-ਨਾਲ ਫੀਡਬੈਕ ਪ੍ਰਾਪਤ ਕਰਨਾ ਹੈ। ਇਸੇ ਲੜੀ ਅਧੀਨ ਮਿਤੀ 9 ਜੂਨ 2025 ਨੂੰ ਫਿਰੋਜ਼ਪੁਰ ਜਿਲੇ ਦੇ ਪਿੰਡ
ਹੁਸੈਨੀਵਾਲਾ ,ਦੁਲੇਵਾਲਾ ,ਬਾਰੇ ਕੇ , ਜਲਾਲਵਲਾ , ਮਾਛੀਵਾੜਾ, ਸੂਬਾ ਜਦੀਦ ਵਿਖੇ ਕੇ ਵੀ ਕੇ ਫਿਰੋਜ਼ਪੁਰ ਅਤੇ ਹੋਰਨਾਂ ਵਿਭਾਗਾਂ ਦੀ ਟੀਮ
ਵੱਲੋਂ ਕਿਸਾਨ-ਵਿਗਿਆਨੀ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ| ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੇ ਡਿਪਟੀ
ਡਾਇਰੈਕਟਰ (ਸਿਖਲਾਈ), ਡਾ ਗੁਰਮੇਲ ਸਿੰਘ ਦੀ ਅਗਵਾਈ ਹੇਠ ਬਣੀਆਂ ਟੀਮਾਂ ਨੇ ਇਹਨਾਂ ਕੈਂਪਾ ਵਿੱਚ ਵਿਕਸਿਤ ਕ੍ਰਿਸ਼ੀ ਸੰਕਲਪ
ਅਭਿਆਨ ਦੇ ਉਦੇਸ਼ ਬਾਰੇ ਚਾਨਣਾ ਪਾਇਆ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ
ਇਸ ਸਬੰਧੀ ਸਾਹਿਤ ਵੀ ਵੰਡਿਆ ਗਿਆ| ।ਇਹਨਾਂ ਸਮਾਗਮਾਂ ਲਈ ਗਠਤ ਟੀਮਾਂ ਵਿੱਚ ਕੇਵੀਕੇ ਦੇ ਵਿਗਿਆਨੀ ਡਾ. ਭੱਲਣ ਸਿੰਘ ਸੇਖੋਂ,
ਡਾ. ਸਿਮਰਨਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਦੇ ਨਾਲ-ਨਾਲ ਤਕਨੀਕੀ ਸਟਾਫ਼ ਸ਼੍ਰੀ ਜਸਬੀਰ ਸਿੰਘ ਅਤੇ ਸ਼੍ਰੀ ਦੀਪਕ ਕੁਮਾਰ ਵੀ
ਸ਼ਾਮਿਲ ਹੋਏ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਅਭਿਆਨ ਅਧੀਨ ਟੀਮ ਵਿੱਚ ਮੌਜੂਦ
ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾ ਕੇ ਆਮਦਨ ਵਧਾਉਣ ਲਈ ਪ੍ਰੇਰਿਆ। ਕੈਂਪ ਦੇ ਅੰਤ ਵਿੱਚ ਟੀਮ ਵੱਲੋਂ ਕਿਸਾਨਾਂ ਤੋਂ
ਫੀਡਬੈਕ ਲਈ ਗਈ ਅਤੇ ਕੈਂਪ ਵਿੱਚ ਸ਼ਾਮਿਲ ਕਿਸਾਨ ਵੀਰਾਂ  ਦਾ ਧੰਨਵਾਦ ਕੀਤਾ। ਟੀਮ ਨੇ ਕਿਸਾਨਾਂ ਨੂੰ ਪੀ ਏ ਯੂ – ਕ੍ਰਿਸ਼ੀ ਵਿਗਿਆਨ
ਕੇਂਦਰ ਫਿਰੋਜ਼ਪੁਰ ਨਾਲ ਜੁੜ ਕੇ ਖੇਤੀ ਪ੍ਰਤੀ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਆ।

Leave a Reply

Your email address will not be published. Required fields are marked *