ਕੀਰਤਪੁਰ ਸਾਹਿਬ 05 ਜੁਲਾਈ ()
ਦਹਾਕਿਆਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਪਿੰਡ ਭਗਵਾਲਾ ਵਾਸੀਆਂ ਲਈ ਉਸ ਸਮੇਂ ਖੁਸ਼ੀ ਦੀ ਲਹਿਰ ਦੋੜ ਗਈ ਜਦੋਂ ਸਾਲਾ ਬੱਧੀ ਉਡੀਕ ਮਗਰੋ ਉਨ੍ਹਾਂ ਦੇ ਪਿੰਡ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਪਾਈਪ ਲਾਈਨ ਪਹੁੰਚੀ ਤੇ ਘਰ ਘਰ ਵਿਚ ਪੀਣ ਵਾਲਾ ਪਾਣੀ ਪਾਈਪ ਲਾਈਨ ਰਾਹੀ ਉਪਲੱਬਧ ਹੋਇਆ। ਇਸ ਤੋ ਪਹਿਲਾ ਇਸ ਪਿੰਡ ਦੇ ਲੋਕਾਂ ਨੇ ਸਰਕਾਰਾਂ ਦੇ ਲਾਰਿਆਂ ਤੇ ਚੋਣਾਂ ਦੌਰਾਨ ਮਿਲੇ ਵਾਅਦਿਆਂ ਨੂੰ ਹੀ ਹੰਢਾਇਆ ਹੈ।
ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਭਗਵਾਲਾ ਦੇ ਵਸਨੀਕਾਂ ਨੇ ਕਿਹਾ ਕਿ ਜਦੋਂ 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਵੋਟਾਂ ਮੰਗਣ ਲਈ ਵੱਖ ਵੱਖ ਉਮੀਦਵਾਰ ਪਹੁੰਚੇ ਸਨ ਤਾਂ ਹਰਜੋਤ ਬੈਂਸ ਦੀਆਂ ਗੱਲਾਂ ਵਿਚ ਸੱਚਾਈ ਨਜ਼ਰ ਆਈ ਅਤੇ ਅਸੀ ਇੱਕਜੁਟ ਹੋ ਕੇ ਉਨ੍ਹਾਂ ਨੂੰ ਵੋਟਾ ਪਾਈਆਂ ਤੇ ਇਲਾਕੇ ਦੇ ਮਿਸਾਲੀ ਫਤਵੇ ਨਾਲ ਸ.ਬੈਂਸ ਵੱਡੇ ਫਰਕ ਨਾਲ ਚੋਣਾ ਜਿੱਤ ਕੇ ਵਿਧਾਇਕ ਬਣੇ। ਉਨ੍ਹਾਂ ਦੀ ਕਾਬਲੀਅਤ ਨੂੰ ਪਹਿਚਾਣਦੇ ਹੋਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸ.ਭਗਵੰਤ ਸਿੰਘ ਮਾਨ ਨੇ ਹਰਜੋਤ ਬੈਂਸ ਨੂੰ ਕੈਬਨਿਟ ਮੰਤਰੀ ਬਣਾਇਆ। ਸਾਡੀ ਉਮੀਦ ਹੋਰ ਵੱਧ ਗਈ ਅਤੇ ਆਮ ਆਦਮੀ ਪਾਰਟੀ ਦੀ ਪੁਰਾਣੀ ਕਾਰਗੁਜਾਰੀ ਤੇ ਭਰੋਸਾ ਉਸ ਸਮੇਂ ਹੋਰ ਮਜਬੂਤ ਹੋਇਆ ਜਦੋਂ ਸ.ਹਰਜੋਤ ਬੈਂਸ ਨੇ ਆਪਣੇ ਵਾਅਦੇ ਮੁਤਾਬਿਕ ਭਗਵਾਲਾ ਪਿੰਡ ਵਿੱਚ ਸਭ ਤੋ ਵੱਡੀ ਬੁਨਿਆਦੀ ਜਰੂਰਤ ਲੋਕਾਂ ਦੀ ਜੀਵਨਧਾਰਾ ਸ਼ੁੱਧ ਪੀਣ ਵਾਲਾ ਪਾਣੀ ਪਾਈਪ ਲਾਈਨ ਰਾਹੀ ਪਿੰਡ ਦੇ ਘਰ ਘਰ ਤੱਕ ਪਹੁੰਚਾ ਦਿੱਤਾ। ਜਦੋਂ ਕਿ ਪਿਛਲੇ 70 ਸਾਲਾ ਤੋ ਕੇਵਲ ਲਾਰਿਆ ਤੇ ਵਾਅਦਿਆਂ ਦੇ ਆਸਰੇ ਹੀ ਭਗਵਾਲਾ ਵਾਸੀ ਪਾਣੀ ਦੀ ਉਡੀਕ ਕਰਦੇ ਰਹੇ ਹਨ।
ਇਲਾਕੇ ਦੇ ਹੋਰ ਸੀਨੀਅਰ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਹਿਣੀ ਤੇ ਕਰਨੀ ਦੀ ਪੱਕੀ ਹੈ, ਸਾਡਾ ਇਹ ਯਕੀਨ ਹੈ ਕਿ ਜਿਹੜੇ ਵਾਅਦੇ ਪਾਰਟੀ ਦੇ ਆਗੂ ਕਰਦੇ ਹਨ, ਉਨ੍ਹਾਂ ਨੂੰ ਸਰਕਾਰ ਹਰ ਹਾਲਤ ਵਿਚ ਪੂਰਾ ਕਰਦੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜਿਹੜੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਪੁਰਾਣੀਆਂ ਸਰਕਾਰਾ ਸਮੇਂ ਧਰਨੇ ਮੁਜਾਹਰੇ ਕਰਨੇ ਪੈਂਦੇ ਸਨ, ਉਹ ਜਰੂਰਤਾਂ ਹੁਣ ਸੁਖਾਲੇ ਢੰਗ ਨਾਲ ਹੀ ਪੂਰੀਆਂ ਹੋ ਰਹੀਆਂ ਹਨ। ਪਹਿਲਾ ਆਗੂ ਭੂਗੋਲਿਕ ਹਾਲਾਤਾਂ ਦਾ ਹਵਾਲਾ ਦੇ ਕੇ ਟਾਲ ਮਟੋਲ ਕਰਦੇ ਸਨ, ਪ੍ਰੰਤੂ ਹਰਜੋਤ ਬੈਂਸ ਨੇ ਉਨ੍ਹਾਂ ਪਿੰਡਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਈਆਂ ਹਨ, ਜਿੱਥੇ ਦਹਾਕਿਆਂ ਤੋ ਲੋਕ ਉਡੀਕ ਵਿਚ ਲੱਗੇ ਹੋਏ ਸਨ।
ਜਿਕਰਯੋਗ ਹੈ ਕਿ ਸ.ਹਰਜੋਤ ਸਿੰਘ ਬੈਸ ਵੱਲੋ ਇਸ ਤੋ ਪਹਿਲਾ ਇਲਾਕੇ ਦੇ ਪਿੰਡਾਂ ਵਿੱਚ ਯੁੱਧ ਨਸ਼ਿਆ ਵਿਰੁੱਧ, ਸਿੱਖਿਆ ਕ੍ਰਾਂਤੀ, ਜਨ ਸੁਣਵਾਈ ਕੈਂਪ, ਸਰਕਾਰ ਤੁਹਾਡੇ ਦੁਆਰ ਵਰਗੇ ਕੈਂਪ ਲਗਾ ਕੇ ਸਾਝੀਆਂ ਸੱਥਾ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕੀਤੀਆਂ ਹਨ। ਸਾਝੇ ਮਸਲੇ ਵੀ ਹੱਲ ਹੋਏ ਹਨ, ਵਿਕਾਸ ਦੀ ਲਹਿਰ ਚਲਾਈ ਹੈ, ਖੇਡ ਮੈਦਾਨ ਉਸਾਰੇ ਗਏ ਹਨ, ਅੱਜ ਵੀ ਹਰ ਐਤਵਾਰ ਜਨਤਾ ਦਰਬਾਰ ਲਗਾ ਕੇ ਲੋਕਾਂ ਨਾਲ ਮੁਲਾਕਾਂਤ ਕੀਤੀ ਜਾ ਰਹੀ ਹੈ, ਜਿਸ ਦਾ ਹਰ ਪਾਸੀਓ ਭਰਵਾ ਉਤਸ਼ਾਹ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਸ.ਬੈਂਸ ਆਪਣੇ ਵਾਅਦੇ ਮੁਤਾਬਿਕ ਹਲਕਾ ਨੂੰ ਨੰਬਰ ਇੱਕ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ।