ਨੰਗਲ 20 ਜੁਲਾਈ ()

ਪੰਜਾਬ ਸਰਕਾਰ ਵੱਲੋਂ ਸਾਫ ਸੁਥਰਾ ਪ੍ਰਸਾਸ਼ਨ ਦੇਣ ਦੇ ਮੰਤਵ ਨਾਲ ਸੇਵਾ ਕੇਂਦਰਾਂ ਵਿੱਚ ਲਗਾਤਾਰ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸੇਵਾਵਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। 1076 ਸੇਵਾ ਵੀ ਭਰਪੂਰ ਕਾਰਗਰ ਸਿੱਧ ਹੋ ਰਹੀ ਹੈ, ਪ੍ਰੰਤੂ ਹਾਲੇ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਅਜਿਹੀਆ ਸਮੱਸਿਆਵਾ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਸਿਰਤੋੜ ਯਤਨ ਕਰਨ ਦੀ ਜਰੂਰਤ ਹੈ। ਲੋਕਾਂ ਦੀਆਂ ਆਸਾਂ ਨੂੰ ਬੂਰ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਈ ਅਜਿਹੇ ਪ੍ਰੋਗਰਾਮ ਸੁਰੂ ਕੀਤੇ ਗਏ ਹਨ, ਜਿਸ ਨਾਲ ਦਹਾਕਿਆਂ ਤੋਂ ਬੇਲੋੜੀ ਖੱਜਲ ਖੁਆਰੀ ਨਾਲ ਜੂਝ ਰਹੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ।

  ਇਸੇ ਦਿਸ਼ਾ ਵਿੱਚ ਮਹੱਤਵਪੂਰਨ ਉਪਰਾਲੇ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਰਚ 2022 ਤੋ ਹਲਕੇ ਵਿਚ ਇੱਕ ਨਿਵੇਕਲੀ ਸੁਰੂਆਤ “ਸਾਡਾ.ਐਮ.ਐਲ.ਏ.ਸਾਡੇ.ਵਿੱਚ” ਸੁਰੂ ਕੀਤੀ ਜਿਸ ਤਹਿਤ ਉਨ੍ਹਾਂ ਵੱਲੋਂ ਹਰ ਹਫਤੇ ਕਿਸੇ ਨਾਲ ਕਿਸੇ ਪਿੰਡ ਦੀ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆ ਗਈਆਂ। ਇਹ ਪ੍ਰੋਗਰਾਮ ਬੇਹੱਦ ਕਾਰਗਰ ਸਿੱਧ ਹੋਇਆ ਅਤੇ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਆਪਣੇ ਹਲਕੇ ਵਿੱਚ ਜਨ ਸੁਣਵਾਈ ਕੈਂਪ ਲਗਾਉਣ ਦੀ ਸੁਰੂਆਤ ਕਰ ਦਿੱਤੀ, ਜਿਸ ਰਾਹੀ ਸਮੁੱਚੇ ਜਿਲ੍ਹੇ ਦੇ ਵੱਖ ਵੱਖ ਵਿਭਾਗਾ ਦੇ ਉੱਚ ਅਧਿਕਾਰੀ ਇਸ ਕੈਂਪ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ ਨਾਲ ਸਰਕਾਰ ਦੀਆਂ ਲੋਕ ਪੱਖੀ ਤੇ ਭਲਾਈ ਸਕੀਮਾਂ ਦੀ ਜਾਣਕਾਰੀ ਅਤੇ ਯੋਗ ਲੋੜਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਦਸਤਾਵੇਜ਼ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਸੈਂਕੜੇ ਪਿੰਡਾਂ ਦਾ ਦੌਰਾ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਹੱਲ ਕੀਤੀਆ। ਇਨ੍ਹਾਂ ਸਾਰੇ ਪ੍ਰੋਗਰਾਮਾ ਦੌਰਾਨ ਜਿਲ੍ਹੇ ਦੇ ਉੱਚ ਅਧਿਕਾਰੀ ਉਨ੍ਹਾਂ ਪਿੰਡਾਂ ਵਿਚ ਹਾਜ਼ਰ ਰਹੇ।

     ਪੰਜਾਬ ਸਰਕਾਰ ਵੱਲੋਂ ਵਿੰਢੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਅਤੇ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤੀ ਯਾਤਰਾ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਕਰਵਾਏ ਵਿਕਾਸ ਅਤੇ ਬਦਲੀ ਨੁਹਾਰ ਨੂੰ ਵੀ ਆਮ ਲੋਕਾਂ ਤੱਕ ਪਹੁੰਚਾਇਆ, ਜਿਸ ਨੂੰ ਸੂਬੇ ਵਿੱਚ ਅਪਾਰ ਸਫਲਤਾ ਮਿਲੀ। ਸ.ਬੈਂਸ ਦਾ ਪ੍ਰੋਗਰਾਮ ਜਨਤਾ ਦਰਬਾਰ ਹਰ ਐਤਵਾਰ ਨੰਗਲ ਵਿਖੇ 2ਆਰਵੀਆਰ ਵਿੱਚ ਕੇਵਲ ਲੋਕ ਮਿਲਣੀ ਪ੍ਰੋਗਰਾਮ ਤੱਕ ਹੀ ਸੀਮਤ ਨਹੀ ਰਿਹਾ, ਸਗੋਂ ਇਸ ਜਨਤਾ ਦਰਬਾਰ ਵਿਚ ਹਰ ਐਤਵਾਰ ਹਲਕੇ ਦੇ ਸੈਂਕੜੇ ਲੋਕ ਆਪਣੀਆਂ ਮੁਸ਼ਕਿਲਾਂ ਦੱਸ ਰਹੇ ਹਨ। ਸੇਵਾ ਸਦਨ ਦੇ ਨਾਮ ਨਾਲ ਜਾਣੇ ਜਾਂਦੇ ਇਸ ਦਫਤਰ ਵਿੱਚ ਹਰ ਐਤਵਾਰ ਸੈਂਕੜੇ ਲੋਕ ਪਹੁੰਚ ਰਹੇ ਹਨ, ਆਮ ਵਰਗ ਤੋ ਇਲਾਵਾ ਸਮਾਜਿਕ, ਧਾਰਮਿਕ ਸੰਗਠਨ, ਪੰਚਾਇਤਾਂ, ਵਿਦਿਆਰਥੀ ਇੱਥੇ ਪਹੁੰਚ ਕੇ ਆਪਣੀਆਂ ਮੁਸ਼ਕਿਲਾ ਹੱਲ ਕਰਵਾ ਰਹੇ ਹਨ। ਇਸ ਜਨਤਾ ਦਰਬਾਰ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ, ਜਿੱਥੇ ਉਨ੍ਹਾਂ ਲੋਕਾਂ ਨੇ ਪਿਛਲੇ 30-40 ਸਾਲ ਦੌਰਾਨ ਆਪਣੀਆਂ ਸਮੱਸਿਆਵਾਂ ਸਰਕਾਰ ਅਤੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਦਿਆਂ ਪ੍ਰੰਤੂ ਕੋਈ ਅਸਰ ਨਹੀ ਹੋਇਆ ਅਤੇ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਵੱਡੀਆ ਰਾਹਤਾਂ ਦਿੱਤੀਆਂ ਗਈਆਂ ਹਨ।

   ਸ.ਹਰਜੋਤ ਸਿੰਘ ਬੈਂਸ ਨੇ ਆਪਣੇ ਸੇਵਾ ਸਦਨ ਵਿੱਚ ਇਹ ਸਪੱਸ਼ਟ ਕੀਤਾ ਹੋਇਆ ਹੈ, ਕਿ ਉਨ੍ਹਾਂ ਨੂੰ ਮਿਲਣ ਲਈ ਕਿਸੇ ਵੀ ਵਿਅਕਤੀ ਨੂੰ ਵਿਚੋਲੀਏ ਦੀ ਜਰੂਰਤ ਨਹੀ ਹੈ। ਬਜੁਰਗ ਆਪਣੇ ਪੁੱਤ, ਨੋਜਵਾਨ ਆਪਣੇ ਭਰਾਂ ਹਰਜੋਤ ਬੈਂਸ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ, ਕਿਸੇ ਵੀ ਸਿਫਾਰਿਸ਼ ਦੀ ਜਰੂਰਤ ਨਹੀ ਹੈ। ਸਭ ਨੂੰ ਉਨ੍ਹਾਂ ਦੀ ਯੋਗਤਾ ਅਤੇ ਜਰੂਰਤ ਅਨੁਸਾਰ ਸਰਕਾਰੀ ਸੇਵਾਵਾਂ ਦਾ ਲਾਭ ਮਿਲੇਗਾ, ਕਿਸੇ ਨਾਲ ਧੱਕੇਸ਼ਾਹੀ ਜਾ ਵਧੀਕੀ ਬਰਦਾਸ਼ਤ ਨਹੀ ਹੋਵੇਗੀ, ਇਸ ਦਾ ਅਸਰ ਇਹ ਹੈ ਕਿ ਉਨ੍ਹਾਂ ਦੀਆਂ ਲੋਕ ਮਿਲਣੀਆਂ ਵਿੱਚ ਇਲਾਕੇ ਦੇ ਲੋਕ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ।

    ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰਾਮ ਕੁਮਾਰ ਮੁਕਾਰੀ ਸਕੱਤਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਦੀਪੂ ਬਾਸ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਐਡਵੋਕੇਟ ਨਿਸ਼ਾਤ ਗੁਪਤਾ,  ਦਲਜੀਤ ਸਿੰਘ ਕਾਕਾ, ਨਤਿਨ ਬਾਸੋਵਾਲ, ਅੰਕੁਸ਼ ਪਾਠਕ, ਕੇਹਰ ਸਿੰਘ, ਸੁਮਿਤ ਤਲਵਾੜਾ, ਗੁਰਜਿੰਦਰ ਸਿੰਘ ਸ਼ੋਕਰ, ਕਰਨ ਸੈਣੀ, ਪ੍ਰਵੀਨ ਅੰਸਾਰੀ ਤੇ ਅਸ਼ਰਫ ਅਲੀ ਹਾਜ਼ਰ ਸਨ। 

Leave a Reply

Your email address will not be published. Required fields are marked *