ਨੰਗਲ/ ਚੰਡੀਗੜ੍ਹ 27 ਜੁਲਾਈ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 1 ਅਗਸਤ ਤੋਂ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜਾਈ ਸ਼ੁਰੂ ਹੋਵੇਗੀ, ਪੰਜਾਬ ਸਰਕਾਰ ਦੇ ਵਿਸ਼ੇਸ਼ ਨਸ਼ਾ ਮੁਕਤ ਸਮਾਜ ਸਿਰਜਣ ਦੇ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਨੂੰ ਇਸ ਨਾਲ ਜਮੀਨੀ ਪੱਧਰ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਪ੍ਰੈੱਸ, ਪੁਲਿਸ ਅਤੇ ਪ੍ਰਸ਼ਾਸ਼ਨ ਨੇ ਨੰਗਲ ਅਤੇ ਇਸ ਦੇ ਆਲੇ-ਦੁਆਲੇ ਦੇ ਪਤਵੰਤੇ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਪ੍ਰੋਗਰਾਮ ਦੀ ਚੁੰਹ ਪਾਸਿਓਂ ਸ਼ਲਾਘਾ ਹੋ ਰਹੀ ਹੈ, ਸਰਕਾਰ ਵੱਲੋਂ ਇਹ ਮਿਸ਼ਨ ਨਿਰੰਤਰ ਜਾਰੀ ਰਹੇਗਾ
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਸਕੂਲ ਆਫ ਐਮੀਨੈਂਸ ਨੰਗਲ ਵਿੱਚ ਇਲੈਕਟ੍ਰਾਨਿਕ ਮੀਡੀਆ ਪ੍ਰੈਸ ਕਲੱਬ ਵੱਲੋਂ ਆਯੋਜਿਤ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ ਮੌਕੇ ਜੁੜੇ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ, ਉਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਇੱਕ ਅਜਿਹਾ ਸ਼ਾਨਦਾਰ ਉਪਰਾਲਾ ਹੈ ਜਿਸ ਨੂੰ ਪੱਤਰਕਾਰ ਭਾਈਚਾਰੇ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਹੈ, ਪ੍ਰੈੱਸ ਦਾ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ, ਇਹ ਸਾਡਾ ਚੌਥਾ ਸਭ ਤੋਂ ਵੱਡਾ ਥੰਮ ਹੈ, ਪ੍ਰੈੱਸ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਅਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਰਲ ਢੰਗ ਨਾਲ ਲੋਕਾਂ ਤੱਕ ਪੰਹੁਚਾ ਰਹੇ ਹਾਂ,
ਸਿੱਖਿਆ ਮੰਤਰੀ ਨੇ ਨੰਗਲ ਵਿੱਚ 500 ਸੀਟਾਂ ਵਾਲਾ ਆਡੀਟੋਰੀਅਮ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਨੰਗਲ ਦੇ ਸਰਕਾਰੀ ਸਕੂਲ ਵਿਚ ਪਹਿਲਾਂ ਹੀ ਹਰ ਮੋਸਮ ਅਨੁਕੂਲ ਸਵੀਵਿੰਗ ਪੁਲ ਬਣਾਇਆ ਜਾ ਰਿਹਾ ਹੈ, ਹੁਣ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਵਿਰੁੱਧ ਵਿਸ਼ੇ ਦੀ ਪੜਾਈ ਕਰਵਾਈ ਜਾਵੇਗੀ ਜਿਸ ਨਾਲ ਹਰ ਘਰ ਤੱਕ ਨਸ਼ਾ ਖਤਮ ਕਰਨ ਦੀ ਅਵਾਜ ਪੰਹੁਚੇਗੀ, ਉਨਾਂ ਕਿਹਾ ਕਿ ਅੱਜ ਦੇ ਇਸ ਸਮਾਰੋਹ ਵਿੱਚ ਡਰਾਇੰਗ ਮੁਕਾਬਲੇ ਤੇ ਸੱਭਿਆਚਾਰਕ ਪੇਸ਼ਕਾਰੀਆਂ ਬਹੁਤ ਹੀ ਸ਼ਾਨਦਾਰ ਰਹੀਆਂ ਹਨ, ਇਸ ਤੋਂ ਪਹਿਲਾ ਵੀ ਅਜਿਹੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗ੍ਰਾਮ ਕਰਵਾਏ ਗਏ ਹਨ, ਉਨਾਂ ਨੇ ਇਲਾਕੇ ਦੇ ਸਮਾਜ ਸੇਵਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਅੱਜ ਦੇ ਸਮਾਗਮ ਮੌਕੇ ਨਸ਼ਿਆਂ ਵਿਰੁੱਧ ਅਵਾਜ ਬੁਲੰਦ ਕਰਨ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਕੈਬਨਿਟ ਮੰਤਰੀ ਨੇ ਸਮਾਰੋਹ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਉਨਾਂ ਦੇ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ
ਇਸ ਮੌਕੇ ਡੀ.ਆਈ.ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸ.ਐਸ.ਪੀ ਗੁਲਨੀਤ ਖੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸ਼ਿਧਤ ਨਾਲ ਕੰਮ ਕਰ ਰਹੀ ਹੈ, ਨਸ਼ਾ ਤਸਕਰ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਹਨ, ਨਸ਼ੇ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ, ਨਸ਼ਾ ਤਸਕਰਾਂ ਦੀ ਕਾਲੀ ਕਮਾਈ ਨਾਲ ਬਣੀ ਉਸਾਰੇ ਮਹਿਲ ਢਾਹੇ ਜਾ ਰਹੇ ਹਨ ਅਤੇ ਰੋਗੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾ ਰਿਹਾ ਹੈ, ਉਨਾਂ ਕਿਹਾ ਕਿ ਇਹ ਮਿਸ਼ਨ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਇਸ ਲਈ ਤਸਕਰਾਂ ਦੀ ਜਾਣਕਾਰੀ ਬੇਖੌਫ ਹੋ ਕੇ ਪੁਲਸ ਨੂੰ ਦਿੱਤੀ ਜਾਵੇ
ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਸੁੰਹ ਚੁਕਾਈ ਗਈ, ਇਸ ਸਮਾਰੋਹ ਦੀ ਸਫਲਤਾ ਲਈ ਇਲੈਕਟ੍ਰੋਨਿਕ ਮੀਡੀਆ ਮੈਂਬਰਾਂ ਨੂੰ ਸਮੂਹ ਇਲਾਕਾ ਵਾਸੀਆਂ, ਪ੍ਰਿੰਟ ਮੀਡੀਆ ਮੈਂਬਰਾਂ ਤੇ ਸੰਗਠਨਾਂ ਦੇ ਮੁਖੀਆਂ ਵੱਲੋਂ ਵਧਾਈ ਦਿੱਤੀ ਗਈ
ਇਸ ਮੌਕੇ ਐਸ.ਪੀ ਅਰਵਿੰਦ ਮੀਨਾ, ਡੀ.ਐਸ.ਪੀ ਕੁਲਬੀਰ ਸਿੰਘ,ਸੀ.ਪੀ ਸਿੰਘ ਚੇਅਰਮੈਨ ਬੀ.ਬੀ.ਐਮ.ਬੀ, ਡਾ:ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ, ਰਾਮ ਕੁਮਾਰ ਮੁਕਾਰੀ ਜ਼ਿਲਾ ਸਕੱਤਰ, ਈ. ਓ ਮਨਵੀਰ ਸਿੰਘ, ਮੀਡੀਆ ਕੁਆਰਡੀਨੇਟਰ ਦੀਪਕ ਸੋਨੀ, ਦਇਆ ਸਿੰਘ ਸਿੱਖਿਆ ਕੁਆਰਡੀਨੇਟਰ,ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸੋਹਣ ਸਿੰਘ ਬੈਂਸ,ਹਿਤੇਸ਼ ਸ਼ਰਮਾ,ਐਡਵੋਕੇਟ ਨਿਸ਼ਾਂਤ ਗੁਪਤਾ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ,ਕੇਹਰ ਸਿੰਘ, ਸਤੀਸ਼ ਚੋਪੜਾ, ਦਲਜੀਤ ਸਿੰਘ ਕਾਕਾ ਨਾਨਗਰਾਂ, ਨਿਤਿਨ ਸ਼ਰਮਾ,ਪ੍ਰਿੰਸੀਪਲ ਕਿਰਨ ਸ਼ਰਮਾ, ਪ੍ਰਿੰਸੀਪਲ ਰਾਮ ਗੋਪਾਲ, ਪ੍ਰਿੰਸੀਪਲ ਸ਼ਰਨਜੀਤ ਸਿੰਘ, ਪ੍ਰਿੰਸੀਪਲ ਗੁਰਨਾਮ ਸਿੰਘ, ਸਹਾਇਕ ਡਾਇਰੈਕਟਰ ਪਰਮਜੀਤ ਸਿੰਘ,ਪ੍ਰਵੀਨ ਅੰਸਾਰੀ, ਕੁਲਵਿੰਦਰ ਸਿੰਘ ਬਿੰਦਰਾ, ਮੰਗਲ ਸੈਣੀ, ਸੌਰਵ ਸੋਨੀ, ਰੁਚੀ ਸੋਨੀ,ਸੁਦਰਸ਼ਨ, ਕਰਨ ਚੌਧਰੀ,ਸਮੂਹ ਮੈਂਬਰ ਭਾਰਤੀ ਵਿਕਾਸ ਪ੍ਰੀਸ਼ਦ, ਮੁਕੇਸ਼ ਵਰਮਾ,ਸੁਮਿਤ ਸੰਧਲ, ਹੈਪੀ ਜੈਲਦਾਰ ਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ