ਗੁਰੂਹਰਸਹਾਏ, 11 ਸਤੰਬਰ 2025.
ਮਾਨਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ, ਫ਼ਿਰੋਜ਼ਪੁਰ ਦੀ ਅਗਵਾਈ ਹੇਠ ਅਪੀਡਾ ਦੇ ਸਹਿਯੋਗ ਨਾਲ ਬਾਸਮਤੀ ਫਸਲ ਦੀ ਸੁੱਚਜੀ ਕਾਸ਼ਤ ਅਤੇ ਲੋੜ ਅਨੁਸਾਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਿੱਚ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਵਰਕਸ਼ਾਪ ਵਿੱਚ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਬਾਸਮਤੀ ਦੀ ਫਸਲ ਉਪਰ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ 12 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਕਿ ਇਹਨਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਬਾਸਮਤੀ ਦੀ ਫਸਲ ਤੇ ਨਿਰਯਾਤ ਵਿੱਚ ਸਮੱਸਿਆ ਆਉਦੀ ਹੈ।
ਇਸ ਮੌਕੇ ਡਾ: ਪ੍ਰਮੋਦ ਕੁਮਾਰ ਤੋਮਰ ਵਿਗਿਆਨੀ, ਅਪੀਡਾ,(ਭਾਰਤ ਸਰਕਾਰ ਦਾ ਅਦਾਰਾ) ਤੋਂ ਉਚੇਚੇ ਤੌਰ ਤੇ ਵਰਕਸ਼ਾਪ ਵਿੱਚ ਮੇਰਠ ਤੋਂ ਆਏ ਉਹਨਾਂ ਵੱਲੋਂ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਉਪਰ ਲੋੜ ਅਨੁਸਾਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਆਪਦੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਤਾਂ ਜੋ ਮਿੱਤਰ ਕੀੜਿਆ ਦੀ ਪਹਿਚਾਨ ਕੀਤੀ ਜਾ ਸਕੇ ਤਾਂ ਜੋ ਮਿੱਤਰ ਕੀੜਿਆਂ ਦੀ ਖੇਤ ਵਿੱਚ ਜਨਸੰਖਿਆ ਵਿੱਚ ਵਾਧਾ ਕੀਤਾ ਜਾ ਸਕੇ, ਜਿਸ ਨਾਲ ਬਾਸਮਤੀ ਦੀ ਫਸਲ ਨੂੰ ਨੁਕਸਾਨ ਪੁਹਚਾਣ ਵਾਲੇ ਕੀੜੇ ਮਕੌੜਿਆ ਦੀ ਕੁਦਰਤੀ ਤੌਰ ਤੇ ਰੋਕਥਾਮ ਕੀਤੀ ਜਾ ਸਕੇ।
ਡਾ: ਗੁਰਮਿੰਦਰ ਸਿੰਘ ਬਰਾੜ ਬੀਜ ਵਿਕਾਸ ਅਫ਼ਸਰ, ਘੱਲ ਖੁਰਦ ਵੱਲੋਂ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਦੀ ਸੁੱਚਜੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ: ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵੱਲੋਂ ਬਾਸਮਤੀ ਦੀ ਫਸਲ ਉਪਰ ਕੀੜੇ ਮਕੌੜਿਆਂ, ਬਿਮਾਰੀਆਂ ਦੇ ਹਮਲੇ ਅਤੇ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਡਾ: ਸਾਵਨਦੀਪ ਸ਼ਰਮਾ, ਪ੍ਰਜੈਕਟ ਡਾਇਰੈਕਟਰ, ਆਤਮਾ ਫ਼ਿਰੋਜ਼ਪੁਰ ਵੱਲੋਂ ਆਤਮਾ ਸਕੀਮ ਦੀਆਂ ਗੱਤੀਵਿੱਧੀਆਂ ਅਤੇ ਸਮੇਂ ਸਮੇਂ ਤੇ ਕਿਸਾਨਾਂ ਲਈ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪ/ਟੈ੍ਰਨਿੰਗਾਂ ਸਬੰਧੀ ਜਾਣੂ ਕਰਵਾਇਆ ਗਿਆ। ਡਾ: ਬੀ.ਐਸ ਸੇਖੋਂ ਵੱਲੋਂ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ ਅਤੇ ਘਰੇਲੂ ਬਗੀਚੀ ਸਬੰਧੀ ਜਾਣਕਾਰੀ ਦਿੱਤੀ ਗਈ।
ਅੰਤ ਵਿੱਚ ਡਾ: ਅਮਿਤ ਪੁੰਜ ਵਿਸ਼ਾ ਵਸਤੂ ਮਾਹਿਰ(ਪੀ.ਪੀ) ਫ਼ਿਰੋਜ਼ਪੁਰ ਵੱਲੋਂ ਕੈਂਪ ਵਿੱਚ ਪੰਹਚੇ ਕਿਸਾਨ ਵੀਰਾਂ ਅਤੇ ਵੱਖ—ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਸ਼੍ਰੀ ਅਸ਼ਵ ਬਜਾਜ ਬੀ.ਟੀ.ਐਮ ਮਮਦੋਟ ਵੱਲੋਂ ਸਟੇਜ਼ ਸੰਚਾਲਨ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਡਾ: ਗੁਰਸਾਹਿਬ ਸਿੰਘ, ਭੋਂ ਪਰਖ ਅਫ਼ਸਰ, ਫ਼ਿਰੋਜ਼ਪੁਰ, ਇੰਜ: ਸਤਿੰਦਰਪਾਲ ਸਿੰਘ, ਡਾ:ਅਮਨਦੀਪ ਸਿੰਘ ਸੰਧੂ, ਡਾ: ਸੰਦੀਪ ਕੁਮਾਰ, ਡਾ: ਰਜਨੀਸ਼ ਕੁਮਾਰ, ਡਾ: ਮਨਿੰਦਰ ਸਿੰਘ ਸੰਧੂ, ਡਾ: ਮਨਿੰਦਰ ਸਿੰਘ, ਡਾ: ਬਚਿੱਤਰ ਸਿੰਘ ਅਤੇ ਖੇਤੀਬਾੜੀ ਵਿਭਾਗ, ਦਾ ਸਮੂਹ ਸਟਾਫ ਅਤੇ ਵੱੜੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
