ਅੰਮ੍ਰਿਤਸਰ 21 ਦਸੰਬਰ 2023-ੑੑ
ਡਾਇਰੈਕਟਰ ਉਦਯੋਗ ਅਤੇ ਕਮਰਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਸ਼੍ਰੀ ਇੰਦਰਜੀਤ ਸਿੰਘ ਟਾਂਡੀ ਦੀ ਪ੍ਰਧਾਨਗੀ ਹੇਠ ਓਪਨ ਨੈਟਵਰਕ ਆਫ ਡਿਜੀਟਲ ਕਮਰਸ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ। ਜਾਗਰੁਕਤਾ ਕੈਂਪ ਵਿਚ ਸ਼੍ਰੀਮਤੀ ਅਦਿਤੀ ਸਿੰਘਾ ਵਾਇਸ ਪ੍ਰੈਜ਼ੀਡੈਂਟ, ਓ।ਐਨ।ਡੀ।ਸੀ। ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਕਤ ਨੈਟਵਰਕ ਨਾਲ ਜੁੜ ਕੇ ਕੋਈ ਵੀ ਉਤਪਾਦਕ ਆਪਣਾ ਉਤਪਾਦ ਆਨਲਾਈਨ ਵੇਚ ਸਕਦਾ ਹੈ ਅਤੇ ਜਿਸ ਨਾਲ ਆਪਣੇ ਵਪਾਰ ਵਿਚ ਵਾਧਾ ਕਰ ਸਕਦਾ ਹੈ। ਇਸ ਕੈਂਪ ਦੌਰਾਨ ਉਹਨਾਂ ਵਲੋਂ ਓ।ਐਨ।ਡੀ।ਸੀ। ਨਾਲ ਰਜਿਸਟਰ ਹੋਣ ਦਾ ਤਰੀਕਾ ਬਹੁਤ ਵਿਸਥਾਰਪੂਰਵਕ ਸਮਝਾਇਆ ਗਿਆ।
