ਫਾਜਿ਼ਲਕਾ, 29 ਦਸੰਬਰ

ਸਾਲ 2023 ਫਾਜਿ਼ਲਕਾ ਲਈ ਕਈ ਪੱਖਾਂ ਤੋਂ ਖਾਸ ਰਿਹਾ ਹੈ ਅਤੇ ਇਸ ਸਾਲ ਦੌਰਾਨ ਜਿ਼ਲ੍ਹੇ ਵਿਚ ਵਿਕਾਸ ਦੀ ਨਵੀਂ ਗਾਥਾ ਸ਼ੁਰੂ ਹੋਈ ਹੈ।ਸਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਜਿ਼ਲ੍ਹੇ ਦਾ ਦੌਰਾ ਕਰਕੇ ਜਿੱਥੇ ਪੱਤਰੇਵਾਲਾ ਵਿਚ ਬਣ ਰਹੇ ਸਰਫੇਸ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ। ਇਸੇ ਤਰਾਂ ਦਾ ਹੀ ਇੱਕ ਵਾਟਰ ਵਰਕਸ ਪਿੰਡ ਘੱਟਿਆਂਵਾਲੀ ਬੋਦਲਾ ਵਿਚ ਬਣ ਰਿਹਾ ਹੈ। ਇੰਨ੍ਹਾਂ ਦੋਹਾਂ ਪ੍ਰੋਜੈਕਟਾਂ ਤੇ ਕੋਈ 800 ਕਰੋੜ ਰੁਪਏ ਖਰਚ ਹੋਣਗੇ ਅਤੇ ਇੱਥੋਂ ਜਿ਼ਲ੍ਹੇ ਦੇ ਸਾਰੇ ਪਿੰਡਾਂ ਤੱਕ ਸਾਫ ਪੀਣ ਦਾ ਪਾਣੀ ਸਪਲਾਈ ਹੋਵੇਗਾ। ਇਸ ਪ੍ਰੇਜਕਟ ਅਗਲੇ ਸਾਲ ਦੇ ਆਖੀਰ ਤੱਕ ਪੂਰਾ ਹੋਣ ਦੀ ਆਸ ਹੈ।ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪੀਣ ਦੇ ਸਾਫ ਪਾਣੀ ਹਰ ਇਕ ਪਿੰਡ ਵਾਸੀ ਤੱਕ ਪਹੁੰਚਣ ਲੱਗੇਗਾ ਤਾਂ ਇਸ ਨਾਲ ਲੋਕਾਂ ਨੂੰ ਵੱਡੀ ਸਹੁਲਤ ਹੋਵੇਗੀ।

ਇਸੇ ਤਰਾਂ ਸਾਲ 2023 ਦੌਰਾਨ ਬੇਸੱਕ ਹੜ੍ਹਾਂ ਕਾਰਨ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਪਾਣੀ ਆ ਗਿਆ ਸੀ ਪਰ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ ਨਾਲੋਂ ਨਾਲ ਮੁਆਵਜਾ ਵੰਡ ਕੇ ਵੀ ਕਿਸਾਨਾਂ ਦੀ ਇਸ ਮੁਸਕਿਲ ਘੜੀ ਵਿਚ ਸਾਰ ਲਈ।

ਇਸੇ ਤਰਾਂ ਜਿ਼ਲ੍ਹੇ ਵਿਚ ਮਿਸ਼ਨ ਅਬਾਦ 30 ਤਹਿਤ ਸਰਹੱਦੀ ਪਿੰਡਾਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਸਰਕਾਰੀ ਸਹੁਲਤਾਂ ਦਿੱਤੀਆਂ ਗਈਆਂ। ਸਰਕਾਰ ਦੇ ਪ੍ਰੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਵੀ ਸੁਵਿਧਾ ਕੈਂਪ ਲਗਾਏ ਗਏ ਜਿਸ ਨਾਲ ਲੋਕਾਂ ਦੀਆਂ ਮੁਸਕਿਲਾਂ ਸੁਣਨ ਲਈ ਅਧਿਕਾਰੀ ਪਿੰਡ ਪਿੰਡ ਪਹੁੰਚੇ। ਸਾਲ ਦੌਰਾਨ 60 ਤੋਂ ਵਧੇਰੇ ਕੈਂਪ ਲੱਗੇ ਅਤੇ ਇੰਨ੍ਹਾਂ ਵਿਚ ਸੈਂਕੜੇ ਲੋਕਾਂ ਦੀਆਂ ਮੁਸਕਿਲਾਂ ਦਾ ਹੱਲ ਕੀਤਾ ਗਿਆ। 

ਲਰਨ ਐਂਡ ਗ੍ਰੋਅ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੀ ਅਗਵਾਈ ਲਈ ਸਾਲ ਭਰ ਦੌਰਾਨ ਅਧਿਕਾਰੀਆਂ ਨੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਮਾਰਗਦਰਸ਼ਨ ਦਿੱਤਾ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਖੁਦ ਵੀ ਵਿਦਿਆਰਥੀਆਂ ਨੂੰ ਪੜਾਉਣ ਨਈ ਸਕੂਲ ਵਿਚ ਜਾਂਦੇ ਰਹੇ।

ਪੰਜਾਬ ਸਰਕਾਰ ਦੇ ਸੇਵਾ ਕੇਂਦਰਾਂ ਤੋਂ ਸਾਲ 2023 ਦੌਰਾ 170190 ਲੋਕਾਂ ਨੂੰ ਵੱਖ ਵੱਖ ਸੇਵਾਵਾਂ ਮੁਹਈਆ ਕਰਵਾਈਆਂ ਗਈਆਂ ਜਦ ਕਿ ਘਰ ਬੈਠਕੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਦੀ ਯੋਜਨਾ ਵੀ ਸ਼ੁਰੂ ਹੋਈ ਜਿਸ ਤਹਿਤ ਕੋਈ ਵੀ 1076 ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ।

ਫਰਦ ਕੇਂਦਰਾਂ ਤੋਂ 1ਲੱਖ 39 ਤੋਂ ਵਧੇਰੇ ਲੋਕਾਂ ਨੇ ਲਾਭ ਲਿਆ।ਇਸੇ ਤਰਾਂ ਜਿ਼ਲ੍ਹੇ ਵਿਚ 4 ਸਕੂਲ ਆਫ ਐਮੀਂਨੈਂਸ ਬਣਾਏ ਗਏ ਜਦ ਕਿ ਪਿੰਡ ਸੁਖਚੈਨ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਦੇ ਨਿਰਮਾਣ ਦਾ ਕੰਮ ਆਖਰੀ ਪੜਾਅ ਵਿਚ ਪੁੱਜ ਗਿਆ ਹੈ।

ਸਾਲ 2023 ਦੌਰਾਨ ਕਿਸਾਨਾਂ ਨੂੰ ਭਰਪੂਰ ਨਹਿਰੀ ਪਾਣੀ ਮਿਲਿਆ ਜਿਸ ਕਾਰਨ ਟੇਲਾਂ ਤੱਕ ਦੇ ਪਿੰਡਾਂ ਵਿਚ ਭਰਪੂਰ ਫਸਲ ਹੋਈ ਅਤੇ ਇਸ ਵਾਰ ਕਿਨੂੰ ਦੀ ਬੰਪਰ ਪੈਦਾਵਾਰ ਜਿ਼ਲ੍ਹੇ ਵਿਚ ਹੋਈ ਹੈ।ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਾਲ ਦੋਰਾਨ ਵੱਖ ਵੱਖ ਪੈਨਸ਼ਨਾਂ ਦੇ ਰੂਪ ਵਿਚ 234 ਕਰੋੜ ਰੁਪਏ ਤੋਂ ਵਧੇਰੇ ਦੀ ਪੈਨਸ਼ਨ ਵੰਡੀ ਗਈ। 

ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹਾ ਵਾਸੀਆਂ ਨੂੰ ਆ ਰਹੇ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਗਲੇ ਸਾਲ ਵਿਚ ਵੀ ਜਿ਼ਲ੍ਹਾ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲਈ ਇਸੇ ਜੋਸ ਨਾਲ ਕੰਮ ਕਰਦਾ ਰਹੇਗਾ।

Leave a Reply

Your email address will not be published. Required fields are marked *