ਭਾਰਤੀ ਸੰਸਕ੍ਰਿਤੀ ਵਿੱਚ ਦਾਨ ਨੂੰ ਜ਼ਿੰਦਗੀ ਦਾ ਸਭ ਤੋਂ ਉੱਤਮ ਕੰਮ ਦੱਸਿਆ ਗਿਆ ਹੈ। ਕਿਸੇ ਦੀ ਜਾਨ ਬਚਾਉਣ ਵਾਲੇ ਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਖੂਨਦਾਨ ਕਰਨ ਦੀ ਸ਼ਲਾਘਾਯੋਗ ਵਾਲੀ ਅਜਿਹੀ ਹੀ ਮਸਾਲ ਜਲੰਧਰ ਵਿੱਚ ਵੇਖਣ ਨੂੰ ਮਿਲੀ। ਜਿੱਥੇ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਨੇ ਖੂਨਦਾਨ ਕਰਕੇ ਇੱਕ ਕੀਮਤੀ ਜਾਨ ਬਚਾ ਲਈ ਹੈ। ਵੀਰਵਾਰ ਨੂੰ ਇੱਕ 85 ਸਾਲਾ ਔਰਤ ਨੂੰ ਬੀ-ਨੈਗੇਟਿਵ ਖੂਨ ਦੀ ਲੋੜ ਸੀ, ਪਰ ਇਸ ਗਰੁੱਪ ਦਾ ਖੂਨ ਪੂਰੇ ਸ਼ਹਿਰ ਵਿੱਚ ਨਹੀਂ ਮਿਲਿਆ। ਇਸ ਗੱਲ ਦਾ ਪਤਾ ਲਗਦਿਆਂ ਹੀ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਖੁਦ ਖੂਨਦਾਨ ਕਰਨ ਲਈ ਹਸਪਤਾਲ ਪਹੁੰਚ ਗਏ।

ਦੱਸ ਦਈਏ ਕਿ ਔਰਤ ਨੂੰ ਗੁਰੂ ਰਵਿਦਾਸ ਚੌਕ ਨੇੜੇ ਘਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਸ ਨੂੰ ਅੰਦਰੂਨੀ ਖੂਨ ਵਹਿਣ ਕਾਰਨ ਬੀ-ਨੈਗੇਟਿਵ ਖੂਨ ਦੀ ਲੋੜ ਸੀ। ਇਹ ਇੱਕ ਦੁਰਲੱਭ ਬਲੱਡ ਗਰੁੱਪ ਹੈ ਤੇ ਬਹੁਤ ਘੱਟ ਲੋਕਾਂ ਦਾ ਇਹ ਬਲੱਡ ਗਰੁੱਪ ਹੁੰਦਾ ਹੈ। ਡਾਕਟਰਾਂ ਦੀ ਟੀਮ ਕਾਫ਼ੀ ਦੇਰ ਤੱਕ ਪੂਰੇ ਸ਼ਹਿਰ ਵਿੱਛ ਇਸ ਬਲੱਡ ਗਰੁੱਪ ਦੇ ਲੋਕਾਂ ਦੀ ਭਾਲ ਕਰਦੀ ਰਹੀ, ਪਰ ਸਫ਼ਲਤਾ ਨਹੀਂ ਮਿਲੀ।

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਐਚਐਸ ਭੁਟਾਨੀ ਨੇ ਦੱਸਿਆ ਕਿ ਹਸਪਤਾਲ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਖੂਨਦਾਨ ਕੈਂਪ ਲਾਇਆ ਗਿਆ ਸੀ। ਉਸ ਵਿੱਚ ਵੀ ਡੀਸੀ ਵਿਸ਼ੇਸ਼ ਸਾਰੰਗਲ ਨੇ ਖੂਨਦਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਜੇਕਰ ਭਵਿੱਖ ਵਿੱਚ ਕਿਸੇ ਮਰੀਜ਼ ਨੂੰ ਬੀ-ਨੈਗੇਟਿਵ ਖੂਨ ਦੀ ਲੋੜ ਪਈ ਤਾਂ ਉਹ ਜ਼ਰੂਰ ਦਾਨ ਕਰਨਗੇ।

Leave a Reply

Your email address will not be published. Required fields are marked *