ਅੰਮ੍ਰਿਤਸਰ, 29 ਦਸੰਬਰ 2023: –ਮੁੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਪੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਅੱਜ ਬਾਬਾ ਬਕਾਲਾ ਹਲਕੇ ਵਿੱਚ ਪੈਂਦੇ ਪਿੰਡ ਰਈਆ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਹੱਲ ਕੀਤਾ ਗਿਆ।

               ਇਸ ਮੌਕੇ ਹਲਕਾ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨਾਂ ਦੇ ਮੁਸ਼ਕਿਲਾਂ ਦਾ ਹੱਲ ਤੁਰੰਤ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡੀ ਸਰਕਾਰ ਵਚਨਬੱਧ ਹੈ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨਾਂ ਨੂੰ ਸਰਕਾਰੀ ਦਫ਼ਤਰ ਦੇ ਚੱਕਰ ਨਾ ਮਾਰਨੇ ਪੈਣ ਅਤੇ ਉਨਾਂ ਦਾ ਕੀਮਤੀ ਸਮਾਂ ਵੀ ਬੱਚ ਸਕੇ।      

  ਉਨ੍ਹਾਂ ਕਿਹਾ ਕਿ ਆਮ ਤੌਰ ਤੇ ਉਪ ਮੰਡਲ ਤੇ ਜਿਲ੍ਹਾ ਦਫਤਰ ਦੂਰ ਹੋਣ ਕਰਕੇ ਬਹੁਤ ਸਾਰੇ ਲੋਕ ਆਉਣ ਜਾਣ ਦੀ ਖੱਜਲ ਖੁਆਰੀ, ਸਮੇਂ ਦੀ ਘਾਟ ਕਾਰਨ ਆਪਣੀਆਂ ਮੁਸ਼ਕਲਾਂ ਹੱਕ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਸਨ ਪ੍ਰੰਤੂ ਹੁਣ ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸ਼ੁਰੂ ਕਰਕੇ ਬੇਲੋੜੀ ਖੱਜਲ ਖੁਆਰੀ ਖਤਮ ਕਰਨ ਦਾ ਉਪਰਾਲਾ ਕੀਤਾ ਹੈ।  ਵਿਧਾਇਕ ਨੇ ਦੱਸਿਆ ਕਿ ਅਗਲੇ ਸ਼ੁਕਰਵਾਰ ਪਿੰਡ ਖਲਚੀਆਂ ਵਿਖੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗ। ਵਿਧਾਇਕ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ 1000 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਜਿਨਾਂ ਵਿਚੋਂ ਬਹੁਤਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਲੋਕਾਂ ਦੀਆਂ ਵਧੇਰੇ ਮੁਸ਼ਕਿਲਾਂ ਰਾਸ਼ਨ ਕਾਰਡ, ਸਰਟੀਫਿਕੇਟਾਂ ਨਾਲ ਸਬੰਧਤ ਸਨ।

ਦੱਸਣਯੋਗ ਹੈ ਕਿ ਇਸ ਕੈਂਪ ਵਿੱਚ ਹਰ ਮਹਿਕਮੇ ਵੱਲੋਂ ਵੱਖ ਵੱਖ ਮਹਿਕਮੇ ਪੁਲਿਸ ਨਾਲ ਸਬੰਧਿਤ, ਜਾਤੀ ਸਰਟੀਫਿਕੇਟ, ਰਿਹਾਇਸੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਇੰਤਕਾਲਾਂ ਦਾ ਨਿਪਟਾਰਾ,ਅੰਗਹੀਣ ਸਰਟੀਫਿਕੇਟ, ਸਿਹਤ ਬੀਮਾਂ ਅਤੇ ਹੋਰ ਸੇਵਾਵਾਂ, ਲੇਬਰ ਕਾਰਡ ਬਣਾਉਣੇ, ਲੇਬਰ ਨਾਲ ਸਬੰਧਿਤ ਸੇਵਾਵਾਂ, ਪਬਲਿਕ ਦੀਆਂ ਬਿਜਲੀ ਨਾਲ ਸਬੰਧਿਤ ਮੁਸਕਿਲਾਂ, ਸਮਾਰਟ ਕਾਰਡ ਸਬੰਧੀ ਮੁਸਕਿਲਾਂ,ਕਿਸਾਨਾ ਨਾਲ ਸਬੰਧਿਤ ਜੇ ਫਾਰਮ ਅਤੇ ਖੇਤੀਬਾੜੀ ਨਾਲ ਹਾਦਸਾ ਗਰਸਤ ਹੋਏ ਵਿਅਕਤੀਆਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ, ਸਹਿਕਾਰੀ ਸਭਾਵਾਂ ਤੋਂ ਮਿਲਣ ਵਾਲੀਆਂ ਸਹੂਲਤਾਂ, ਜਨਮ/ਮੌਤ ਦੇ ਸਰਟੀਫਿਕੇਟਾਂ ਸਬੰਧੀ ਸੇਵਾਵਾਂ,ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਰੂਰਲ ਏਰੀਆਂ ਸਰਟੀਫਿਕੇਟ ਸੇਵਾਵਾਂ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਹੋਰ ਸੇਵਾਵਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੇਵਾਵਾਂ ਸਬੰਧੀ ਟੇਬਲ ਲਗਾ ਕੇ ਲੋਕਾਂ ਦੀਆਂ ਮੁਸਕਿਲਾਂ ਬਹੁਤ ਹੀ ਵਧੀਆਂ ਢੰਗ ਨਾਲ ਸੁਣੀਆਂ ਗਈਆਂ ਅਤੇ ਲੋਕ ਮਾਨ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਅਤੇ ਸੰਤੁਸਟ ਸਨ।

               ਇਸ ਮੌਕੇ ਐਸ.ਡੀ.ਐਮ. ਅਮਨਦੀਪ ਸਿੰਘ, ਈ.ਓ. ਨਗਰ ਪੰਚਾਇਤ ਰਈਆ ਰਣਦੀਪ ਸਿੰਘ ਵੜੈਚ, ਤਹਿਸੀਲਦਾਰ ਸੁਖਦੇਵ ਸਿੰਘ ਬਾਂਗੜ, ਬੀ ਡੀ ਪੀ ਓ ਅਮਨਦੀਪ ਸਿੰਘ, ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ, ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ, ਗੁਰਦੇਵ ਖਾਲਸਾ, ਐਸ ਡੀ ਓ ਰੀ. ਸਵਿੰਦਰ ਸਿੰਘ, ਸੁਰਿੰਦਰ ਆੜ੍ਹਤੀਆ, ਸੰਦੀਪ ਕੋਟਲੀ ਮੈਨੇਜਰ, ਜੱਸਾ ਨਰੰਜਨਪੁਰ, ਜਗਤਾਰ ਸਿੰਘ ਬਿੱਲਾ ਬਲਾਕ ਪ੍ਰਧਾਨ, ਸੁਖਦੇਵ ਸਿੰਘ ਪੱਡਾ, ਹਰਪ੍ਰੀਤ ਸਿੰਘ ਭਿੰਡਰ, ਸਰਵਿਦਰ ਪੀ ਏ, ਬੀਬੀ ਗੁਰਮੀਤ ਕੌਰ, ਬੀਬੀ ਰਾਣੋ, ਬੀਬੀ ਕੁਲਦੀਪ ਕੌਰ, ਸੋਨੀਆ ਪ੍ਰਧਾਨ, ਅਵਤਾਰ ਸਿੰਘ ਵਿਰਕ ਆਦਿ ਆਗੂ ਹਜ਼ਾਰ ਸਨ.

Leave a Reply

Your email address will not be published. Required fields are marked *