ਮਾਨਸਾ 02 ਜਨਵਰੀ:
ਪੰਜਾਬ ਸਰਕਾਰ ਵੱਲੋ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਤਹਿਤ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਆਦਰਸ਼ ਪਾਲ ਕੌਰ, ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਹਾਊਸ ਸਰਜਨਾਂ ਦੀ ਚੋਣ ਪ੍ਰਕਿਰੀਆ ਪੂਰੀ ਹੋਣ ਉਪਰੰਤ ਨਿਯੁਕਤੀ ਪੱਤਰ ਮੌਂਪੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 10 ਉਮੀਦਵਾਰਾ ਨੇ ਇਸ ਅਸਾਮੀ ਲਈ ਅਪਲਾਈ ਕੀਤਾ ਸੀ, ਜਿੰਨ੍ਹਾਂ ਵਿਚੋ 6 ਉਮੀਦਵਾਰਾਂ ਨੇ ਕੌਂਸਲਿੰਗ ਵਿਚ ਭਾਗ ਲਿਆ।

ਇਸ ਉਪਰੰਤ ਜ਼ਿਲ੍ਹਾ ਹਸਪਤਾਲ  ਮਾਨਸਾ, ਐਸ.ਡੀ.ਐਚ. ਸਰਦੂਲਗੜ੍ਹ ਅਤੇ ਬੁਢਲਾਡਾ ਲਈ ਕੁੱਲ 05 ਹਾਊਸ ਸਰਜਨਾਂ ਦੀ ਸੂਚੀ ਸਰਕਾਰ ਦੁਆਰਾ ਦਰਸਾਏ ਗਏ ਨਿਯਮਾਂ ਦੀ ਪਾਲਣਾ ਤਹਿਤ ਬਣਾਈ ਗਈ ਕਮੇਟੀ ਦੀ ਦੇਖਰੇਖ ਹੇਠ ਮੈਰਿਟ-ਕਮ-ਰੋਸਟਰ ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹਾਊਸ ਸਰਜਨ ਦੀ ਭਰਤੀ ਕਰਨ ਦਾ ਮੁੱਖ ਮੰਤਵ ਐਮਰਜੈਂਸੀ ਅਤੇ ਹੋਰ ਸਿਹਤ ਸੇਵਾਵਾਂ ਨੂੰ ਬਿਹਤਰ ਕਰਨਾ ਹੈ, ਤਾਂ ਜੋ ਇੰਨਾਂ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।


          ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਵੇਦ ਪ੍ਰਕਾਸ਼, ਜ਼ਿਲ੍ਹਾ ਸਮੂਹ ਸਿਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡੀ.ਪੀ.ਐਮ ਅਵਤਾਰ ਸਿੰਘ, ਉਪ ਸਮੂਹ ਸਿਖਿਆ ਅਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਸੀਨੀਅਰ ਸਹਾਇਕ ਸ੍ਰੀਮਤੀ ਗੀਤਾ ਗੁੁਪਤਾ, ਜੂਨੀਅਰ ਸਹਾਇਕ ਸੰਦੀਪ, ਡੀਲਿੰਗ ਕਲਰਕ ਸ਼ੇਖਰ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੋਜੂਦ ਹਨ।

Leave a Reply

Your email address will not be published. Required fields are marked *