ਮੋਗਾ, 23 ਜੁਲਾਈ,
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ “ਸਾਥੀ ਕੰਪੇਨ”- “ਡਾਕੂਮੈਂਟ ਸਰਵੇ ਆਫ ਆਧਾਰ ਐਂਡ ਐਕਸੈੱਸ ਟੂ ਟਰੈਕਿੰਗ ਐਂਡ ਹੌਲੀਸਟਿਕ ਇਨਕਲੂਸਨ” ਮੁਹਿੰਮ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਖੇ ਬੇਸਹਾਰਾ ਬੱਚਿਆਂ ਦੇ ਆਧਾਰ ਰਜਿਸਟ੍ਰੇਸ਼ਨ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਫਤਹਿਸਰ ਸਾਹਿਬ ਦੁਨੇਕੇ ਵਿਖੇ 28 ਜੁਲਾਈ ਨੂੰ ਅਗਲੇ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਵੱਧ ਤੋਂ ਲੋੜਵੰਦ ਪਹੁੰਚ ਕੇ ਕੈਂਪ ਦਾ ਲਾਹਾ ਪ੍ਰਾਪਤ ਕਰਨ।
ਉਹਨਾਂ ਕਿਹਾ ਕਿ ਪਹਿਲਾਂ ਕੋਟ ਈਸੇ ਖਾਂ ਵਿਖੇ 14 ਜੁਲਾਈ, ਰੌਲੀ ਵਿੱਚ ਮਿਤੀ 21 ਜੁਲਾਈ ਨੂੰ, ਬਾਘਾਪੁਰਾਣਾ ਵਿੱਚ 25 ਜੁਲਾਈ ਨੂੰ ਇਹ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ।
ਬੀ.ਡੀ.ਪੀ.ਓ. ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ 1 ਅਗਸਤ ਨੂੰ ਵੀ ਇਸ ਤਰ੍ਹਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ।