ਸ੍ਰੀ ਮੁਕਤਸਰ ਸਾਹਿਬ 22 ਜੁਲਾਈ
ਕਿਸਾਨ ਬੀਬੀਆਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣ ਲਈ ਕੱਪੜਿਆਂ ਦੀ ਸਿਲਾਈ ਸਬੰਧੀ ਇੱਕ ਮਹੀਨੇ ਦਾ ਸਿਖਲਾਈ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਸ ਸਿਖਲਾਈ ਦੇ ਕੋਆਰਡੀਨੇਟਰ ਮੈਡਮ ਚਰਨਜੀਤ ਕੌਰ, ਡੈਮੋਂਸਟ੍ਰੇਟਰ (ਹੋਮ ਸਾਇੰਸ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 20 ਜੂਨ ਤੋਂ 22 ਜੁਲਾਈ 2024 ਤੱਕ ਲਗਾਇਆ ਗਿਆ ਅਤੇ ਇਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਸਮੇਤ ਸੰਗੂਧੌਣ, ਗੋਨੇਆਣਾ, ਭੁੱਲਰ, ਚੌਂਤਰਾ ਆਦਿ ਪਿੰਡਾਂ ਤੋਂ 20 ਕਿਸਾਨ ਬੀਬੀਆਂ ਨੇ ਭਾਗ ਲਿਆ।
ਇਸ ਸਿਖਲਾਈ ਕੋਰਸ ਦੌਰਾਨ ਕਿਸਾਨ ਬੀਬੀਆਂ ਨੂੰ ਕੱਪੜਿਆਂ ਦੀ ਕਟਾਈ ਅਤੇ ਸਿਲਾਈ ਜਿਵੇਂ ਕਿ ਲੇਡੀਜ਼ ਸੂਟ, ਪਲਾਜ਼ੋ, ਬੱਚਿਆਂ ਦੀਆਂ ਫਰਾਕਾਂ, ਕੋਰਡ ਸੈੱਟ ਅਤੇ ਕੁੜਤੇ ਪਜਾਮੇ ਆਦਿ ਬਾਰੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ—ਨਾਲ ਕੱਪੜਿਆਂ ਦੀ ਕਟਾਈ ਅਤੇ ਸਿਲਾਈ ਸਬੰਧੀ ਬਰੀਕੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪੂਰੇ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਿਖਲਾਈ ਦੀਆਂ ਬਰੀਕੀਆਂ ਵਿੱਚ ਨਿਪੁੰਨਤਾ ਹਾਸਲ ਕੀਤੀ। ਸਿਖਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵੱਖ—ਵੱਖ ਆਰਟੀਕਲ ਜਿਵੇਂ ਕਿ ਫਰਾਕਾਂ, ਪਲਾਜ਼ੋ, ਸੂਟ, ਲੋਅਰ ਅਤੇ ਕੁੜਤੇ ਪਜਾਮੇ ਆਦਿ ਦੀ ਸਿਖਲਾਈ ਦੇ ਅਖੀਰਲੇ ਦਿਨ ਪਰਦਰਸ਼ਨੀ ਵੀ ਲਗਾਈ ਗਈ।
ਡਾ. ਕਰਮਜੀਤ ਸ਼ਰਮਾ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ ਨੇ ਸਿਲਾਈ ਨੂੰ ਰੁਜ਼ਗਾਰ ਵਜੋਂ ਅਪਨਾਉਣ ਲਈ ਉਤਸ਼ਾਹਿਤ ਕੀਤਾ ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣ।
ਇਸ ਦੇ ਨਾਲ ਹੀ ਉਹਨਾਂ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਲੱਗਣ ਵਾਲੇ ਅਗਾਮੀ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਅਤੇ ਡਾ. ਮਨਜੀਤ ਕੌਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਵੀ ਸਿਖਲਾਈ ਕੋਰਸ ਦੌਰਾਨ ਪੂਰਾ ਸਹਿਯੋਗ ਦਿਤਾ।

Leave a Reply

Your email address will not be published. Required fields are marked *