
ਤਰਨ ਤਾਰਨ, 06 ਅਗਸਤ:
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜਿਲਾ ਟੀਕਾਕਰਨ ਅਫਸਰ ਕਮ ਨੋਡਲ ਡਾ. ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ 07 ਅਗਸਤ ਦਿਨ ਵੀਰਵਾਰ ਨੂੰ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਵਿੱਚ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਜਾਵੇਗਾ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਨੈਸ਼ਨਲ ਡੀ ਵਾਰਮਿੰਗ ਡੇ ਦੌਰਾਨ ਸਿਹਤ ਕਰਮੀਆਂ ਵੱਲੋਂ ਜ਼ਿਲ੍ਹੇ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਆਗਣਵਾੜੀ ਕੇਂਦਰਾਂ ਵਿਖੇ ਜਾ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਨੈਸ਼ਨਲ ਡਿਵਰਮਿੰਗ ਡੇ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਵਾਉਣਾ ਹੈ।
ਉਹਨਾ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਜ਼ਿਲੇ ਦੇ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਜਾ ਕੇ ਅਧਿਆਪਕਾਂ ਦੀ ਦੇਖ-ਰੇਖ ਹੇਠ ਅਲਬੈਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ। ਉਹਨਾ ਦੱਸਿਆ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਰਾਸ਼ਟਰੀ ਬਾਲ ਸਵਾਸਥ ਕਾਰਿਆ-ਕਰਮ (ਆਰ.ਬੀ.ਐਸ.ਕੇ) ਦੀਆਂ ਟੀਮਾਂ ਵੱਲੋਂ ਇਸ ਦਿਵਸ ਦਾ ਨਿਰੀਖਣ ਵੱਖ-ਵੱਖ ਬਲਾਕਾਂ ਦੇ ਵਿੱਚ ਕੀਤਾ ਜਾਵੇਗਾ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮਾਸ ਮੀਡਿਆ ਵਿੰਗ ਐਂਡ ਫ਼ੀਲਡ ਸਟਾਫ ਵਲੋਂ ਇਸ ਦਿਵਸ ਬਾਰੇ ਜਾਗਰੂਕਤਾ ਫੈਲਾਈ ਗਈ ਹੈ, ਤਾਂ ਜੋ ਇਸ ਦਿਵਸ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਚਲ ਸਕੇ ਅਤੇ ਵੱਧ ਤੋਂ ਵੱਧ ਬੱਚੇ ਇਸ ਦਵਾਈ ਦਾ ਲਾਭ ਲੈ ਸਕਣ। ਜ਼ਿਲਾ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਪੇਟ ਦੇ ਕੀੜਿਆਂ ਕਾਰਨ ਬੱਚਿਆਂ ‘ਚ ਖੂਣ ਦੀ ਕਮੀ, ਕੁਪੋਸ਼ਣ, ਮਾਨਸਿਕ ਅਤੇ ਸ਼ਰੀਰਕ ਵਿਕਾਸ ‘ਚ ਕਮੀ ਦਾ ਕਾਰਨ ਬਣਦੇ ਹਨ।
ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਜੇਕਰ ਸਮੇਂ ਸਿਰ ਅਲਬੈਡਾਜ਼ੋਲ ਦੀ ਗੋਲੀ ਬੱਚੇ ਨੂੰ ਦੇ ਦਿਤੀ ਜਾਵੇ, ਤਾਂ ਉਸ ਮਾਨਸਿਕ ਅਤੇ ਸ਼ਰੀਰਕ ਵਿਕਾਸ ਨਿਰੰਤਰ ਚੱਲਦਾ ਰਹਿੰਦਾ ਹੈ। ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ 01 ਤੋਂ 02 ਸਾਲ ਦੇ ਬੱਚੇ ਨੂੰ ਅੱਧੀ ਗੋਲੀ ਦੇਣੀ ਚਾਹੀਦੀ ਹੈ ਅਤੇ 02 ਸਾਲਾਂ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ ਪੂਰੀ ਗੋਲੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਭਾਗ ਦੀ ਆਰ ਬੀ ਐਸ ਕੇ ਟੀਮ ਵੱਲੋਂ ਵੀ ਵੱਖ ਵੱਖ ਸਕੂਲਾਂ ‘ਚ ਜਾ ਕੇ ਨੈਸ਼ਨਲ ਡਿਵਰਮਿੰਗ ਡੇ ਦਾ ਨਿਰੀਖਣ ਕੀਤਾ ਗਿਆ।
ਉਹਨਾਂ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਗੋਲੀ ਨਹੀਂ ਖਾ ਪਾਉਣਗੇ, ਤਾਂ ਉਨਾਂ ਨੂੰ 14 ਅਗਸਤ ਨੂੰ ਹੋਣ ਵਾਲੇ ਮੋਪਅਪ ਰਾਉਂਡ ਦੌਰਾਨ ਗੋਲੀਆਂ ਖਵਾਈਆਂ ਜਾਣਗੀਆਂ।