17 ਪਰਿਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਤਹਿਤ ਵੰਡੇ ਨਿਯੁਕਤੀ ਪੱਤਰ

ਬਠਿੰਡਾ, 16 ਮਾਰਚ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲੇ ਸਘੰਰਸ਼ ਦੌਰਾਨ ਪੰਜਾਬ ਦੇ 700 ਦੇ ਕਰੀਬ ਕਿਸਾਨਾਂ ਦੀ ਮੋਤ ਹੋ ਗਈ ਸੀ। ਸਘੰਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋ 5-5 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਗਈ ਅਤੇ ਹਰ ਪਰਿਵਾਰ ਦੇ 1-1 ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਸਾਲ 2022-23 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਿੱਚ 25 ਪਰਿਵਾਰਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਧਾਰ ਤੇ ਨੌਕਰੀ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਿਖੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਦੇ ਦਿਸਾ-ਨਿਰਦੇਸਾਂ ਤਹਿਤ ਹੋਰ 17 ਪਰਿਵਾਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਤਹਿਤ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਦੌਰਾਨ ਡਾ. ਗਿੱਲ ਨੇ ਦੱਸਿਆ ਕਿ ਇਹ ਨਿਯੁਕਤੀ ਪੱਤਰ ਸ਼ਹੀਦ ਕਿਸਾਨ ਬਲਜੀਤ ਸਿੰਘ ਦੇ ਭਰਾ ਮਲਕੀਤ ਸਿੰਘ ਪਿੰਡ ਘੁੰਮਣ ਕਲਾਂ, ਸ਼ਹੀਦ ਕਿਸਾਨ ਟੇਕ ਸਿੰਘ ਦੇ ਪੁੱਤਰ ਈਸ਼ਰ ਸਿੰਘ ਪਿੰਡ ਸੰਦੋਹਾ, ਸ਼ਹੀਦ ਕਿਸਾਨ ਪਿਆਰਾ ਸਿੰਘ ਦੇ ਪੋਤਰੇ ਜਸਪ੍ਰੀਤ ਸਿੰਘ ਪਿੰਡ ਰਾਜਗੜ੍ਹ ਕੁੱਬੇ, ਸ਼ਹੀਦ ਕਿਸਾਨ ਅਨਮੋਲ ਪ੍ਰੀਤ ਸਿੰਘ ਦੇ ਮਾਤਾ ਮਨਜੀਤ ਕੋਰ ਪਿੰਡ ਬਦਿਆਲਾ, ਸ਼ਹੀਦ ਕਿਸਾਨ ਚਾਨਣ ਸਿੰਘ ਦੇ ਪੋਤਰੇ ਚਮਕੋਰ ਸਿੰਘ ਪਿੰਡ ਬੱਲੋ, ਸ਼ਹੀਦ ਕਿਸਾਨ ਹਰਵਿੰਦਰ ਸਿੰਘ ਦੇ ਮਾਤਾ ਸੁਖਜੀਤ ਕੋਰ ਪਿੰਡ ਬੱਲੋ, ਸ਼ਹੀਦ ਕਿਸਾਨ ਦਮਨ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਪਿੰਡ ਸਵੈਚ, ਸ਼ਹੀਦ ਕਿਸਾਨ ਤਰਸੇਮ ਸਿੰਘ ਦੇ ਪੁੱਤਰ ਈਸ਼ਵਰ ਸਿੰਘ ਪਿੰਡ ਪੀਰਕੋਟ, ਸ਼ਹੀਦ ਕਿਸਾਨ ਰਣਜੀਤ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਪਿੰਡ ਰਾਈਆ, ਸ਼ਹੀਦ ਕਿਸਾਨ ਲਾਭ ਸਿੰਘ ਦੇ ਪੁੱਤਰ ਲਖਵੀਰ ਸਿੰਘ ਪਿੰਡ ਫੂਲ, ਸ਼ਹੀਦ ਕਿਸਾਨ ਮਨਪ੍ਰੀਤ ਸਿੰਘ ਦੀ ਪਤਨੀ ਜਸਬੀਰ ਕੋਰ ਪਿੰਡ ਬੁਰਜ ਮਾਨਸਾ, ਸ਼ਹੀਦ ਕਿਸਾਨ ਧਿਆਨ ਸਿੰਘ ਦੇ ਪੋਤਰੇ ਹਰਮਨਪ੍ਰੀਤ ਸਿੰਘ ਪਿੰਡ ਮਹਿਰਾਜ ਪੱਤੀ ਸੰਦਲੀ, ਸ਼ਹੀਦ ਕਿਸਾਨ ਕੁਲਵਿੰਦਰ ਸਿੰਘ ਦੀ ਪੁੱਤਰੀ ਕਮਲਪ੍ਰੀਤ ਕੋਰ ਪਿੰਡ ਲਹਿਰਾ ਧੂਰਕੋਟ, ਸ਼ਹੀਦ ਕਿਸਾਨ ਤਰਸੇਮ ਸਿੰਘ ਦੀ ਪਤਨੀ ਮਨਪ੍ਰੀਤ ਕੋਰ ਪਿੰਡ ਮਹਿਮਾ ਭਗਵਾਨਾ, ਸ਼ਹੀਦ ਕਿਸਾਨ ਗੁਰਜੰਟ ਸਿੰਘ ਦਾ ਪੁੱਤਰ ਇੰਦਰਜੀਤ ਸਿੰਘ ਪਿੰਡ ਸਿਵੀਆ, ਸ਼ਹੀਦ ਕਿਸਾਨ ਹਰਬੰਸ ਸਿੰਘ ਦੇ ਪੋਤਰੇ ਲਖਵਿੰਦਰ ਸਿੰਘ ਪਿੰਡ ਜੋਧਪੁਰ ਪਾਖਰ, ਸ਼ਹੀਦ ਕਿਸਾਨ ਸਿਵਰਾਜ ਸਿੰਘ ਦੀ ਪਤਨੀ ਰਾਜਦੀਪ ਕੋਰ ਪਿੰਡ ਬੰਬੀਹਾ, ਸ਼ਹੀਦ ਕਿਸਾਨ ਦਰਸ਼ਨ ਸਿੰਘ ਦੇ ਪੁੱਤਰ ਲਖਵੀਰ ਸਿੰਘ ਪਿੰਡ ਕੋਠਾ ਗੁਰੂ, ਸ਼ਹੀਦ ਕਿਸਾਨ ਸੁਖਦੇਵ ਸਿੰਘ ਦੇ ਪੁੱਤਰ ਲੱਖਾ ਸਿੰਘ ਪਿੰਡ ਕੋਟੜਾਕੋੜਾ ਜਿਲ੍ਹਾ ਬਠਿੰਡਾ ਨੂੰ ਸਰਕਾਰੀ ਨੌਕਰੀ ਦਿੱਤੀ ਗਈ।

ਨਿਯੁਕਤੀ ਪੱਤਰ ਮਿਲਣ ਤੋ ਬਾਅਦ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ।

Leave a Reply

Your email address will not be published. Required fields are marked *