ਮਲੋਟ, 6 ਜੂਨ –
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਮਲੋਟ ਦੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ ਲਗਾਏ ਅਸੈਸਮੈਂਟ ਕੈਂਪ ਦੌਰਾਨ 120 ਦਿਵਿਆਂਗਜਨ ਵਿਅਕਤੀਆਂ ਦੀ ਪਛਾਣ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਰੈੱਡ ਕ੍ਰਾਸ ਦੇ ਬੁਲਾਰੇ ਨੇ ਦੱਸਿਆ ਕਿ ਕੈਂਪ ਵਿੱਚ ਨਕਲੀ ਅੰਗਾਂ ਤੇ ਸਹਾਇਕ ਉਪਕਰਨਾਂ ਦੇ ਨਾਲ ਨਾਲ ਯੂ.ਡੀ.ਆਈ.ਡੀ ਦਾ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ ਤਾਂ ਜੋ ਕੋਈ ਵੀ ਦਿਵਿਆਂਗ ਲਾਭਪਾਤਰੀ ਇਹਨਾਂ ਸੁਵਿਧਾਵਾਂ ਤੋਂ ਵਾਂਝਾ ਨਾ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵ੍ਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣਾਂ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੌਕੇ ਕੁਝ ਲੋੜਵੰਦਾਂ ਨੂੰ ਮੌਕੇ ‘ਤੇ ਹੀ ਟਰਾਈਸਾਈਕਲਾਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਡਾ. ਪੁਨੀਤ ਧਾਰ ਦੂਬੇ, ਡਾ. ਸੁਸ਼ੀਲ ਪਾਲੀ,ਪਰਮਜੀਤ ਗਿੱਲ(ਦਫ਼ਤਰ ਇੰਚਾਰਜ ਕੈਬਨਿਟ ਮੰਤਰੀ,ਡਾਕਟਰ ਬਲਜੀਤ ਕੌਰ),ਪ੍ਰਧਾਨ ਸਲਵਿੰਦਰ ਸਿੰਘ,ਐਮਸੀ ਹਰਮੇਲ ਸਿੰਘ ਸੰਧੂ, ਜਸਦੇਵ ਸੰਧੂ ਐਮ ਸੀ, ਬਲਰਾਜ ਸਿੰਘ, ਗਗਨ ਔਲਖ, ਲਵ ਬੱਤਰਾ,ਸੁਰਜੀਤ ਮਹਿੰਦੀ, ਜਗਨਨਾਥ ਸ਼ਰਮਾ, ਦੀਪਕ ਕੁਮਾਰ, ਗੁਰਪਿਆਰ ਚੌਹਾਨ, ਜਗਤੇਜ ਸਿੰਘ,ਗੁਰਪਿਆਰ ਸਿੰਘ, ਸੰਦੀਪ ਸਿੰਘ,ਪਰਵੀਨ ਕੁਮਾਰ,ਹਰਜਿੰਦਰ ਸਿੰਘ,ਰਾਮਸਰੂਪ ਗੋਦਾਰਾ, ਪਰਮਜੀਤ ਸਿੰਘ ਜਗਜੀਤ ਸਿੰਘ ਨਾਮਦੇਵ ਸਿੰਘ ਡਾਟਾਮੈਨ ਸੁਭਾਸ਼, ਗੁਰਦੁਆਰਾ ਭਾਈ ਜਗਤਾ ਜੀ ਦੀ ਸਮੂਹ ਟੀਮ ਅਤੇ ਦਫਤਰੀ ਕਲਰਕ ਜਗਦੀਸ਼ ਸ਼ਰਮਾ ਵੀ ਮੌਜੂਦ ਰਹੇ।