ਕੋਟਕਪੂਰਾ, 31 ਮਈ () ਲੋਕਾਂ ਨਾਲ ਸਿੱਧਾ ਰਾਬਤਾ ਰੱਖ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਅਧੀਨ ਅੱਜ ਹਲਕਾ ਕੋਟਕਪੂਰਾ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਯੋਗ ਅਗਵਾਈ ਹੇਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿਲਵਾਂ ਨੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਸਹੁੰ ਚੁਕਵਾਈ।
ਉਨ੍ਹਾਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੋਟਕਪੂਰਾ ਦੇ ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੁਰਾ, ਰਿਸ਼ੀ ਮਾਡਲ ਸਕੂਲ ਜੈਤੋ ਰੋਡ ਕੋਟਕਪੁਰਾ,ਡੇਰਾ ਦੁਧਾਧਾਰੀ, ਗੁਰਦੁਆਰਾ ਸ਼੍ਰੋਮਣੀ ਸੰਗਤ ਸਾਹਿਬ, ਜਲਾਲੇਆਣਾ ਰੋਡ ਕੋਟਕਪੂਰਾ ਵਿਖੇ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕੀਤਾ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪਹਿਲ ਕਦਮੀ ਕਰਦਿਆਂ ਲੋਕਾਂ ਦੇ ਸਾਥ ਨਾਲ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਲਈ ਜੰਗ ਛੇੜੀ ਹੈ। ਜਿਸ ਵਿਚ ਲੋਕਾਂ ਦੀ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀ ਨਸ਼ਾ ਛੱਡਣ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਪਣਾ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਹੁਣ ਨਸ਼ਿਆਂ ਦੇ ਦਲਦਲ ਵਿੱਚੋਂ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਛੇਤੀ ਸਿਹਤਮੰਦ ਪੰਜਾਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਹਾਲ ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਐੱਸ. ਡੀ. ਐੱਮ. ਕੋਟਕਪੂਰਾ ਸ. ਵਰਿਦਰ ਸਿੰਘ, ਤਹਿਸੀਲਦਾਰ ਕੋਟਕਪੂਰਾ ਸ. ਰੁਪਿੰਦਰ ਸਿੰਘ ਬੱਲ, ਈ.ਓ ਸ੍ਰੀ ਅਮਰਿੰਦਰ ਸਿੰਘ , ਡਾ. ਹਰਿੰਦਰ ਸਿੰਘ ਗਾਂਧੀ ਐੱਸ. ਐੱਮ. ਓ. ,ਸ੍ਰੀ ਯੁਗਵੀਰ ਸਿੰਘ ਨੋਡਲ ਅਧਿਕਾਰੀ, ਸ੍ਰੀ ਅਰਸ਼ਦੀਪ ਸਿੰਘ ਪਟਵਾਰੀ , ਸ੍ਰੀਮਤੀ ਪੂਜਾ ਰਾਣੀ ਐੱਮ. ਸੀ ਵਾਰਡ ਨੰਬਰ 23, ਸ੍ਰੀ ਚੰਚਲ ਕੁਮਾਰ ਐੱਮ ਸੀ ਵਾਰਡ ਨੰਬਰ 24, ਸ੍ਰੀਮਤੀ ਸੋਨੀਆ ਰਾਣੀ ਐੱਮ. ਸੀ ਵਾਰਡ ਨੰਬਰ 25,29,ਸ੍ਰੀ ਮਨੋਜ ਕੁਮਾਰ ਸ਼ਰਮਾ ਐੱਸ. ਐੱਚ. ਓ. ਕੋਟਕਪੂਰਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।