ਤਰਨ ਤਾਰਨ, 26 ਜੁਲਾਈ:
ਆਯੂਰਵੈਦਿਕ ਵਿਭਾਗ ਵੱਲੋਂ ਜਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਸਥਾਨਾਂ ‘ਤੇ ਮਿਤੀ 28 ਜੁਲਾਈ 2025 ਤੋਂ 21 ਅਗਸਤ 2025 ਤੱਕ 15 ਆਯੂਸ਼ ਕੈਂਪਾਂ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਵੇਰਵਾ ਵਿਭਾਗ ਦੀ ਵੈਬਸਾਈਟ ‘ਤੇ https://tarntaran.nic.in ਇਵੇਂਟ ਕਾਲਮ ਤੇ ਜਾ ਕੇ ਦੇਖਿਆ ਜਾ ਸਕਦਾ ਹੈ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐੱਸ. ਨੇ ਦੱਸਿਆ ਕਿ 28 ਜੁਲਾਈ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਕੰਗ, 29 ਜੁਲਾਈ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਸਰਲੀ ਕਲ੍ਹਾਂ, 30 ਜੁਲਾਈ ਨੂੰ ਆਯੂਸ਼ਮਾਨ ਆਰੋਗਯ ਕੇਂਦਰ (ਹੋਮਿਓਪੈਥਿਕ) ਖਡੂਰ ਸਾਹਿਬ, 05 ਅਗਸਤ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਸ਼ੇਖ, 06 ਅਗਸਤ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਮਾਣੌਚਾਹਲ, 07 ਅਗਸਤ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਚੂਸਲੇਵੜ 08 ਅਗਸਤ ਨੂੰ ਗੁਰਦੂਆਰਾ ਲਕੀਰ ਸਾਹਿਬ, ਫਤਿਹਚੱਕ, ਤਰਨ ਤਾਰਨ, 11 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ, ਨੌਸ਼ਹਿਰਾ ਢਾਲਾ, 12 ਅਗਸਤ ਨੂੰ ਸਰਕਾਰੀ ਆਰਯੁਰਵੈਦਿਕ ਡਿਸਪੈਂਸਰੀ, ਏਕਲ ਗੱਡਾ, 13 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ, ਜੌਹਲ ਰਾਜੂ ਸਿੰਘ, 14 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰਟੌਲ, 18 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਢੋਟੀਆਂ, 19 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਹਰੀਕੇ, 20 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪੰਡੋਰੀ ਸਿਧਵਾਂ ਅਤੇ 21 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਗੱਗੋਬੂਆ ਵਿਖੇ ਆਯੂਸ਼ ਕੈਂਪ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਆਏ ਹੋਏ ਮਰੀਜ਼ਾ ਨੂੰ ਆਯੂਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਹਰ ਇੱਕ ਆਯੂਸ਼ ਕੈਂਪ ਵਿੱਚ ਆਯੂਰਵੈਦਿਕ ਔਸ਼ਧ ਪ੍ਰਦਰਸ਼ਨੀ ਲਗਾਈ ਜਾਏਗੀ, ਜਿਸ ਵਿੱਚ ਲੋਕਾਂ/ ਮਰੀਜਾਂ ਨੂੰ ਉਨ੍ਹਾਂ ਦੇ ਚੌਗਿਰਦੇ ਵਿੱਚ ਉੱਗਣ ਵਾਲੇ ਆਯੂਰਵੈਦਿਕ ਔਸ਼ਧ ਬੂਟੀਆਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਲਾਭ ਦੱਸੇ ਜਾਣਗੇ ।
ਉਹਨਾਂ ਕਿਹਾ ਕਿ ਹਰ ਇੱਕ ਆਯੂਸ਼ ਕੈਂਪ ਵਿੱਚ ਯੋਗ ਸ਼ਿਵਰ ਵੀ ਲਗਾਇਆ ਜਾਏਗਾ ਅਤੇ ਆਏ ਹੋਏ ਲੋਕਾਂ ਨੂੰ ਯੋਗ ਦੇ ਲਾਭ ਅਤੇ ਆਪਣੀ ਜਿੰਦਗੀ ਵਿੱਚ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ । ਹਰ ਇੱਕ ਆਯੂਸ਼ ਕੈਂਪ ਵਿੱਚ ਆਏ ਹੋਏ ਮਰੀਜ਼ਾਂ/ ਲੋਕਾਂ ਨੂੰ ਆਯੂਰਵੇਦ ਦੀ ਸਹਾਇਤਾ ਨਾਲ ਚੰਗਾ ਖਾਨ-ਪਾਨ, ਦਿਨਚਰਯਾ ਅਤੇ ਰਹਿਣ ਸਹਿਣ ਬਾਰੇ ਜਾਣਕਾਰੀ ਦਿੱਤੀ ਜਾਏਗੀ । ਆਯੂਰਵੇਦ ਦੀ ਸਹਾਇਤਾ ਨਾਲ ਨਸ਼ਿਆਂ ਤੋਂ ਬਚਾਅ ਅਤੇ ਉਪਚਾਰ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਜਾਵੇਗੀ ।