ਲਹਿਰਾਗਾਗਾ/ਸੰਗਰੂਰ, 3 ਜੁਲਾਈ (000) –
ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਲਹਿਰਾ ਦੇ ਪਿੰਡ ਬੁਸ਼ਹਿਰਾ ਅਤੇ ਰਾਜਲਹੇੜ੍ਹੀ ਦੇ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ ਲਗਭਗ ਢਾਈ ਕਰੋੜ ਤੋਂ ਵੀ ਵਧੇਰੇ ਦੀ ਰਾਸ਼ੀ ਵਾਲੀਆਂ 2 ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀਂ ਸ਼੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਕੰਮ ਲਗਭਗ ਇੱਕ ਸਾਲ ਦੇ ਅੰਦਰ-ਅੰਦਰ ਪੂਰਨ ਤੌਰ ਉੱਤੇ ਕੰਮ ਮੁਕੰਮਲ ਹੋ ਜਾਵੇਗਾ, ਜਿਸ ਨਾਲ ਬੁਸ਼ਹਿਰਾ ਅਤੇ ਰਾਜਲਹੇੜ੍ਹੀ ਪਿੰਡਾਂ ‘ਚ ਘਰ-ਘਰ ਸਾਫ਼ ਤੇ ਸ਼ੁੱਧ ਪਾਣੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਸਕੀਮਾਂ ਤੇ ਪਾਣੀ ਦੀਆਂ ਟੈਂਕੀਆਂ, ਟਿਊਬਵੈਲ, 14.08 ਕਿਲੋਮੀਟਰ ਨਵੀਂ ਪਾਈਪ ਲਾਈਨ ਅਤੇ ਸੋਲਰ ਸਿਸਟਮ ਆਦਿ ਲਗਾਇਆ ਜਾਣਾ ਹੈ, ਜਿਸ ਰਾਹੀਂ 4700 ਪਿੰਡ ਵਾਸੀਆਂ ਨੂੰ ਪੀਣ-ਯੋਗ ਸ਼ੁੱਧ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ ਅਤੇ ਇਨ੍ਹਾਂ ਸਕੀਮਾਂ ਦੀ ਸਾਂਭ-ਸੰਭਾਲ ਸਬੰਧਤ ਜੀ.ਪੀ.ਡਬਲਯੂ.ਐਸ.ਸੀ. ਵਲੋ ਵਿਭਾਗ ਦੀ ਸਹਾਇਤਾ ਨਾਲ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵਲੋ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ, ਪੰਜਾਬ ਦੇ ਪਿੰਡਾਂ ਵਿੱਚ ਪੀਣਯੋਗ ਸਾਫ਼ ਪਾਣੀ ਦੇਣ ਲਈ ਵਚਨਬੱਧ ਹੈ। ਇਸ ਮਿਸ਼ਨ ਅਧੀਨ ਪਿਛਲੇ ਇੱਕ ਸਾਲ ਦੌਰਾਨ ਜਿਲ੍ਹਾ ਸੰਗਰੂਰ ਦੇ 37 ਪਿੰਡਾਂ ਵਿਖੇ ਜਲ ਸਪਲਾਈ ਸਕੀਮਾਂ ਦੇ ਕੰਮ ਬਾਬਤ ਰਕਮ 25.61 ਕਰੋੜ ਰੁਪੈ ਦੇ ਪ੍ਰਵਾਨ ਕੀਤੇ ਜਾ ਚੁੱਕੇ ਹਨ, ਜਿਸ ਨਾਲ 87053 ਲੋਕਾਂ ਨੂੰ ਪੀਣ-ਯੋਗ ਸ਼ੁੱਧ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਇਸੇ ਕਾਰਜਕਾਲ ਦੌਰਾਨ ਲੋਕਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਪਹੁੰਚਾਉਣ ਦੇ ਟੀਚੇ ਨੂੰ ਹਰ ਹੀਲੇ ਸਰ ਕਰ ਲਿਆ ਜਾਵੇਗਾ।

ਵੱਖ ਵੱਖ ਸਮਾਗਮਾਂ ਦੌਰਾਨ ਮੰਤਰੀ ਜੀ ਦੇ ਪੀ ਏ ਰਾਕੇਸ਼ ਕੁਮਾਰ ਗੁਪਤਾ, ਰਾਮ ਚੰਦਰ ਬੁਸ਼ਹਿਰਾ, ਪਾਲਾ ਬੁਸ਼ਹਿਰਾ, ਕਰਮਵੀਰ ਸਿੰਘ, ਪਿਆਰਾ ਸਿੰਘ ਫੌਜੀ, ਨਫਾ ਸਿੰਘ, ਚਰਨਾ ਸਿੰਘ, ਮੋਹਨਾ ਸਿੰਘ, ਪੰਚਾਇਤ ਮੈਂਬਰ ਕ੍ਰਿਸ਼ਨ ਸਿੰਘ, ਫੁੱਲ ਸਿੰਘ, ਰੋਸ਼ਨ ਸਿੰਘ, ਲਾਲੀ ,ਸਤਵੰਤ ਸਿੰਘ, ਮਨੀ ਸਿੰਘ ਰਾਜਲਹੈੜੀ, ਕਰਮਜੀਤ ਸਿੰਘ ਰਾਜਲਹੈੜੀ, ਸਰਪੰਚ ਰਾਜਵੀਰ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *