ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਨਿਵਾਸੀਆਂ ਨਾਲ ਖੇਡੀ ਹੋਲੀ

ਜੰਡਿਆਲਾ ਗੁਰੂ/ਅੰਮ੍ਰਿਤਸਰ, 4 ਮਾਰਚ (        ) –  ਰੰਗਾਂ ਦੇ ਪਵਿੱਤਰ ਤਿਉਹਾਰ ਹੋਲੀ ਦੇ ਪਵਿੱਤਰ ਦਿਹਾੜੇ ‘ਤੇ ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਸ. ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਮੇਨ ਬਾਜ਼ਾਰ ਵਿੱਚ ਹਲਕਾ ਵਾਸੀਆਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ।

ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਵਪਾਰੀਆਂ, ਨੌਜਵਾਨਾਂ, ਮਹਿਲਾਵਾਂ, ਬੱਚਿਆਂ ਅਤੇ ਵੱਡੇ ਬਜ਼ੁਰਗਾਂ ਨਾਲ ਰੰਗਾਂ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਅਤੇ ਸਭ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।  ਕੈਬਨਿਟ ਮੰਤਰੀ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ, ਸਗੋਂ ਪਿਆਰ, ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ, ਜੋ ਸਾਨੂੰ ਆਪਸੀ ਭੇਦਭਾਵ ਭੁਲਾ ਕੇ ਇਕੱਠੇ ਰਹਿਣ ਦਾ ਸੰਦੇਸ਼ ਦਿੰਦਾ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰ ਮਨਾਉਂਦੇ ਸਮੇਂ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ, ਪ੍ਰਕਿਰਤਿਕ ਰੰਗਾਂ ਦੀ ਵਰਤੋਂ ਕੀਤੀ ਜਾਵੇ ਅਤੇ ਪਾਣੀ ਦੀ ਬੱਚਤ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਕੀਤੀ ਜਾਵੇ।

ਇਸ ਦੌਰਾਨ ਇਲਾਕੇ ਦੇ ਪ੍ਰਮੁੱਖ ਸਮਾਜਿਕ ਵਰਕਰ, ਪਾਰਟੀ ਆਗੂ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪੂਰਾ ਮੇਨ ਬਾਜ਼ਾਰ ਰੰਗਾਂ ਅਤੇ ਖੁਸ਼ੀਆਂ ਨਾਲ ਰੰਗਿਆ ਹੋਇਆ ਨਜ਼ਰ ਆਇਆ ਅਤੇ ਹਰ ਪਾਸੇ ਭਾਈਚਾਰੇ ਅਤੇ ਪ੍ਰੇਮ ਦਾ ਮਾਹੌਲ ਬਣਿਆ ਰਿਹਾ।

ਅੰਤ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਲਕਾ ਵਾਸੀਆਂ ਦੀ ਚੰਗੀ ਸਿਹਤ, ਤਰੱਕੀ ਅਤੇ ਖੁਸ਼ਹਾਲ ਜੀਵਨ ਲਈ ਅਰਦਾਸ ਕਰਦਿਆਂ ਸਭ ਨੂੰ ਹੋਲੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ।


Posted

in

,

by

Comments

Leave a Reply

Your email address will not be published. Required fields are marked *