ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਰਿਆਵਾਂ ਦੇ ਕੰਢਿਆਂ ਦੀ ਮਜਬੂਤੀ ਤੇ ਖੱਡਾਂ ਦੀ ਸਫਾਈ ਦਾ ਲਿਆ ਜਾਇਜ਼ਾ

ਸ੍ਰੀ ਅਨੰਦਪੁਰ ਸਾਹਿਬ  01 ਜੂਨ ()

ਪਿਛਲੇ ਕਈ ਦਿਨਾਂ ਤੋਂ ਸਵੇਰੇ 6 ਵਜੇ ਤੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਦਰਿਆਵਾ ਦੇ ਕੰਢਿਆਂ ਦੀ ਮਜਬੂਤੀ ਤੇ ਚੱਲ ਰਹੇ ਕੰਮ ਅਤੇ ਖੱਡਾਂ ਦੀ ਸਫਾਈ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਰਹੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਦਰਿਆਵਾਂ ਦੇ ਕੰਢੇ ਦੇ ਡੰਗੇ ਜਾਂ ਸਟੱਡ ਲਗਾਉਣ ਦੀ ਜਰੂਰਤ ਹੋਵੇ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਦਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਖੱਡਾਂ ਦੀ ਸਫਾਈ ਅਤੇ ਹੜ੍ਹ ਰੋਕੂ ਪ੍ਰਬੰਧ ਨਿਰੰਤਰ ਜਾਰੀ ਹਨ।

      ਅੱਜ ਨੱਕੀਆਂ, ਢਾਹੇ ਤੇ ਥਲੂਹ ਲੋਅਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਸਾਲ ਕਰੋੜਾਂ ਰੁਪਏ ਦੇ ਕੰਮ ਹਲਕੇ ਵਿੱਚ ਕਰਵਾ ਕੇ ਹੜ੍ਹਾਂ ਦੀ ਰੋਕਥਾਮ ਦੇ ਪ੍ਰਬੰਧ ਕੀਤੇ ਗਏ ਸਨ। ਇਸ ਵਾਰ ਹੋਰ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਹੜ੍ਹਾਂ ਦੇ ਹਾਲਾਤ ਦੌਰਾਨ ਨੁਕਸਾਨ ਤੋ ਬਚਾਅ ਰਿਹਾ ਸੀ ਅਤੇ ਇਸ ਵਾਰ ਹੋਰ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸਥਿਤੀ ਵੱਖਰੀ ਸੀ, ਇਸ ਇਲਾਕੇ ਵਿਚ ਲੋਕਾਂ ਦੇ ਜਾਨ ਮਾਲ, ਪਸ਼ੂ ਧੰਨ ਤੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਸੀ, ਹੁਣ ਇਸ ਦੇ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਹਨ।

    ਸ.ਬੈਂਸ ਨੇ ਕਿਹਾ ਕਿ ਪਹਿਲਾ ਇਸ ਇਲਾਕੇ ਵਿੱਚ ਪਾਣੀ ਦੀ ਮਾਰ ਪੈਂਦੀ ਸੀ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਸਾਤਾ ਹੋਣ ਅਤੇ ਸਵਾਂ ਨਦੀ ਵਿੱਚ ਫਲੈਸ ਫਲੱਡ ਆਉਣ ਨਾਲ ਡੈਮ ਤੋ ਵਾਧੂ ਮਾਤਰਾ ਵਿਚ ਛੱਡਿਆ ਗਿਆ ਪਾਣੀ ਇਲਾਕੇ ਵਿੱਚ ਨੁਕਸਾਨ ਕਰਦਾ ਸੀ, ਜਦੋਂ ਕਿ ਸਿੰਚਾਈ ਲਈ ਇਸ ਇਲਾਕੇ ਨੂੰ ਕਦੇ ਪਾਣੀ ਨਹੀ ਮਿਲਿਆ, ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਾਣੀ ਬਚਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦਾ ਤਹੱਇਆ ਕੀਤਾ ਹੈ। ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋਵੇਗੀ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਕੰਮਾਂ ਵਿਚ ਆਪਣੇ ਸੁਜਾਅ ਜਰੂਰ ਦੇਣ। ਇਸ ਮੌਕੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।

Comments

Leave a Reply

Your email address will not be published. Required fields are marked *