Category: Fazilka

  • ਜਿਲਾ ਮਜਿਸਟਰੇਟ ਵੱਲੋਂ ਰਾਜਸਥਾਨ ਦੀ ਹੱਦ ਨਾਲ 3 ਕਿਲੋਮੀਟਰ ਦੇ ਘੇਰੇ ਅੰਦਰ ਠੇਕੇ ਬੰਦ ਰੱਖਣ ਦੇ ਹੁਕਮ

    ਜਿਲਾ ਮਜਿਸਟਰੇਟ ਵੱਲੋਂ ਰਾਜਸਥਾਨ ਦੀ ਹੱਦ ਨਾਲ 3 ਕਿਲੋਮੀਟਰ ਦੇ ਘੇਰੇ ਅੰਦਰ ਠੇਕੇ ਬੰਦ ਰੱਖਣ ਦੇ ਹੁਕਮ

    ਫਾਜ਼ਿਲਕਾ 17 ਅਪ੍ਰੈਲਫਾਜ਼ਿਲਕਾ ਦੇ ਜਿਲਾ ਮੈਜਿਸਟਰੇਟ ਡਾ ਸੇਨੂ ਦੁੱਗਲ ਆਈਏਐਸ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇੱਕ ਵਿਸ਼ੇਸ਼ ਹੁਕਮ ਰਾਹੀ ਜ਼ਿਲ੍ਹਾ ਫਾਜ਼ਿਲਕਾ ਦੀਆਂ ਰਾਜਸਥਾਨ ਨਾਲ ਲਗਦੀਆਂ ਹੱਦਾਂ ਵਿੱਚ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਮਿਤੀ 17 ਅਪ੍ਰੈਲ 2024 ਸ਼ਾਮ 5 ਵਜੇ ਤੋਂ ਮਿਤੀ 19 ਅਪ੍ਰੈਲ 2024 ਨੂੰ…

  • ਸਾਰੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਲੈਣ ਲਈ ਕੀਤਾ ਜਾਗਰੂਕ: ਡਾ. ਗਾਂਧੀ

    ਸਾਰੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਲੈਣ ਲਈ ਕੀਤਾ ਜਾਗਰੂਕ: ਡਾ. ਗਾਂਧੀ

    ਅਬੋਹਰ, ਫਾਜ਼ਿਲਕਾ, 9 ਅਪ੍ਰੈਲ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਅੱਜ ਵੱਖ-ਵੱਖ ਕੇਂਦਰਾਂ ਵਿਚ ਬਲਾਕ ਖੂਈਖੇੜਾ ਅਧੀਨ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।ਐਸ.ਐਮ.ਓ ਡਾ: ਗਾਂਧੀ ਨੇ ਦੱਸਿਆ ਕਿ ਮਹੀਨੇ ਦੇ ਹਰ ਨੌਵੇਂ ਦਿਨ ਸਿਹਤ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਦੀ ਜਾਂਚ…

  • ਬਜੀਦਪੁਰ ਕਟਿਆਂ ਵਾਲੀ ਵਿਚ ਪਸ਼ੂ ਪਾਲਣ ਵਿਭਾਗ ਨੇ ਅਪਾਤ ਸਥਿਤੀ ਵਿਚ ਟੀਕਾਕਰਨ ਕੀਤਾ

    ਬਜੀਦਪੁਰ ਕਟਿਆਂ ਵਾਲੀ ਵਿਚ ਪਸ਼ੂ ਪਾਲਣ ਵਿਭਾਗ ਨੇ ਅਪਾਤ ਸਥਿਤੀ ਵਿਚ ਟੀਕਾਕਰਨ ਕੀਤਾ

    ਫਾਜ਼ਿਲਕਾ, 9 ਅਪ੍ਰੈਲਪਿੰਡ ਬਜੀਦਪੁਰ ਕਟਿਆਂ ਵਾਲੀ ਵਿਚ ਅਵਾਰਾ ਕੁੱਤੇ ਵੱਲੋਂ ਜਾਨਵਰਾਂ ਨੂੰ ਕੱਟੇ ਜਾਣ ਦੀ ਸੂਚਨਾ ਮਿਲਣ ਤੇ ਪਸੂ ਪਾਲਣ ਵਿਭਾਗ ਨੇ ਪਿੰਡ ਦੇ ਪ੍ਰਭਾਵਿਤ ਜਾਨਵਰਾਂ ਨੂੰ ਐਂਟੀ ਰੈਬਿਜ ਵੈਕਸੀਨ ਦੀ ਡੋਜ ਲਗਾ ਦਿੱਤੀ ਹੈ ਅਤੇ ਅਵਾਰਾ ਕੁੱਤਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ ਤਾਂ ਜੋ ਪ੍ਰਭਾਵਿਤਾਂ ਨੂੰ ਰੈਬਿਜ ਦੀ ਬਿਮਾਰੀ ਹੋਣ ਦਾ ਡਰ ਨਾ…

  • ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਸੁਤੰਤਰ ਅਤੇ ਨਿਰਪੱਖ ਹੋ ਕੇ ਕਰਨ ਸਬੰਧੀ ਕੀਤਾ ਜਾਗਰੂਕ

    ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਸੁਤੰਤਰ ਅਤੇ ਨਿਰਪੱਖ ਹੋ ਕੇ ਕਰਨ ਸਬੰਧੀ ਕੀਤਾ ਜਾਗਰੂਕ

    ਅਬੋਹਰ 04 ਅਪ੍ਰੈਲ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਸੇਨੂੰ ਦੁੱਗਲ, ਏ ਡੀ ਸੀ ਵਿਕਾਸ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਬੋਹਰ -081 ਦੇ ਚੋਣ ਅਧਿਕਾਰੀ-ਕਮ-ਉਪ ਮੰਡਲ ਮਜਿਸਟ੍ਰੇਟ ਸ਼੍ਰੀ ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਈ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਲਈ ਸ਼੍ਰੀ ਸ਼ਿਵ ਕੁਮਾਰ ਗੋਇਲ ਜਿਲ੍ਹਾ ਸਵੀਪ ਨੋਡਲ ਅਤੇ ਸ਼੍ਰੀ…

  • ਜ਼ਿਲੇਹ ਵਿਚ ਪੀ ਸੀ ਪੀ ਐਨ ਡੀ ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੀਤੀਆਂ ਜਾ ਰਹੀਆਂ ਚੈਕਿੰਗਾਂ – ਚੰਦਰ ਸ਼ੇਖਰ ਸਿਵਲ ਸਰਜਨ

    ਜ਼ਿਲੇਹ ਵਿਚ ਪੀ ਸੀ ਪੀ ਐਨ ਡੀ ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੀਤੀਆਂ ਜਾ ਰਹੀਆਂ ਚੈਕਿੰਗਾਂ – ਚੰਦਰ ਸ਼ੇਖਰ ਸਿਵਲ ਸਰਜਨ

    ਫਾਜ਼ਿਲਕਾ 2 ਅਪ੍ਰੈਲ ਜਿਲ੍ਹਾ ਫ਼ਾਜ਼ਿਲਕਾ ਵਿੱਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਅਤੇ ਪੀ.ਸੀ.ਪੀ ਐਨ ਡੀ ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਡਾ ਚੰਦਰ ਸ਼ੇਖਰ ਸਿਵਲ ਸਰਜਨ ਵੱਲੋਂ ਗਠਿਤ ਟੀਮਾਂ ਵੱਲੋਂ ਜਿਲ੍ਹਾ ਫ਼ਾਜ਼ਿਲਕਾ ਦੇ ਵੱਖ ਵੱਖ ਅਲਟਰਾ ਸਾਊਂਡ ਸੈਂਟਰਾਂ ਦੀ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ…

  • ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਕਰਨਾ ਚਾਹੀਦਾ ਇਸਤੇਮਾਲ

    ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਕਰਨਾ ਚਾਹੀਦਾ ਇਸਤੇਮਾਲ

    ਅਬੋਹਰ, 2 ਅਪ੍ਰੈਲ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣਾਂ ਦੇ ਇਸ ਤਿਉਹਾਰ ਵਿਚ ਵੱਧ ਚੜ ਕੇ ਹਿਸਾ ਲੈਣ ਅਤੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵੀਪ ਪ੍ਰੋਜੈਕਟ ਅਧੀਨ ਟੀਮ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ.ਡੀ.ਸੀ ਵਿਕਾਸ ਦੀਆਂ…

  • ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਵੀਪ ਪ੍ਰੋਜੈਕਟ ਤਹਿਤ ਐਮ.ਆਰ ਕਾਲਜ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

    ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਵੀਪ ਪ੍ਰੋਜੈਕਟ ਤਹਿਤ ਐਮ.ਆਰ ਕਾਲਜ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

    ਫਾਜ਼ਿਲਕਾ 1 ਅਪ੍ਰੈਲ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ  ਡਾ. ਸੇਨੂ ਦੁੱਗਲ  ਦੇ  ਮਾਰਗਦਰਸ਼ਨ  ਹੇਠ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ  ਕਮਿਸ਼ਨਰ ਸ੍ਰੀ ਰਾਕੇਸ਼  ਕੁਮਾਰ ਪੋਪਲੀ ਦੀਆਂ ਹਦਾਇਤਾਂ ਅਨੁਸਾਰ  ਸਵੀਪ ਪ੍ਰੋਜੈਕਟ ਅਧੀਨ ਸਕੂਲਾਂ ਤੇ ਕਾਲਜਾਂ ਵਿਚ ਸੈਮੀਨਾਰ ਲਗਾ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਮਆਰ ਕਾਲਜ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵੋਟਾਂ ਦੇ ਅਧਿਕਾਰ ਬਾਰੇ ਜਾਣੂੰ ਕਰਵਾਇਆ ਗਿਆ। ਜ਼ਿਲ੍ਹਾ ਸਿਖਿਆ ਅਫਸਰ-ਕਮ-ਜ਼ਿਲ੍ਹਾ ਨੋਡਲ  ਅਫਸਰ ਸਵੀਪ  ਸ਼ਿਵਪਾਲ ਗੋਇਲ  ਨੇ ਦੱਸਿਆ ਕਿ ਕਿਹਾ  ਕਿ ਸਵੀਪ  ਪ੍ਰੋਜੈਕਟ ਚੋਣ  ਕਮਿਸ਼ਨ ਦਾ ਅਹਿਮ ਪ੍ਰੋਜੈਕਟ ਹੈ ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿ ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ  ਪ੍ਰੋਜੈਕਟ ਰਾਹੀਂ ਵੋਟਾਂ  ਦੇ ਹੱਕ ਦੇ ਅਧਿਕਾਰ  ਦੀ ਵਰਤੋਂ ਕਰਨ  ਦੀ ਫੀਸਦੀ ਵਧਾਉਣ  ਲਈ  ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।  ਉਨ੍ਹਾ ਕਿਹਾ ਕਿ ਜਿਨਾਂ ਨੌਜਵਾਨਾਂ ਦੀ ਇਸ ਸਾਲ ਨਵੀਂ ਵੋਟ ਬਣੀ ਹੈ ਉਹ ਨੌਜਵਾਨ ਵੋਟਰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ। ਸਹਾਇਕ ਨੋਡਲ ਅਫਸਰ ਸਵੀਪ-ਕਮ-ਪ੍ਰਿੰਸੀਪਲ (ਨੈਸ਼ਨਲ ਐਵਾਰਡੀ) ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਵੋਟ ਦੇ ਮਹੱਤਵ  ਬਾਰੇ ਜਾਣੂੰ ਹੁੰਦਿਆਂ ਸਾਨੂੰ ਪਹਿਲ ਦੇ ਆਧਾਰ ਦੇ ਵੋਟਿੰਗ ਵਾਲੇ ਦਿਨ ਬੂਥ *ਤੇ ਪਹੁੰਚ ਕੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਆਪਣੀ ਮਨ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਵੀਪ ਪ੍ਰੋਜੈਕਟ ਅਧੀਨ ਲਗਾਤਾਰ ਸਵੀਪ ਗਤੀਵਿਧੀਆਂ ਚੱਲ ਰਹੀਆਂ ਹਨ ਅਤੇ ਇਸੇ ਤਰ੍ਹਾਂ ਆਗਾਮੀ ਚੋਣਾਂ ਦੇ ਮੱਦੇਨਜਰ ਹੋਰ ਜ਼ੋਰਾ-ਸ਼ੋਰਾਂ ਨਾਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ।         ਇਸ ਮੌਕੇ ਸਰਕਾਰੀ ਐੱਮ.ਆਰ.ਕਾਲਜ ਫਾਜ਼ਿਲਕਾ ਦੇ ਪ੍ਰਿੰਸੀਪਲ ਅਮਰੀਕ ਸਿੰਘ, ਵਾਈਸ ਪ੍ਰਿੰਸੀਪਲ-ਕਮ-ਨੋਡਲ ਅਫਸਰ ਸਵੀਪ ਪਰਦੀਪ ਕੁਮਾਰ, ਸੌਰਵ ਕਾਮਰਾ, ਮੈਡਮ ਮੋਨਿਕਾ, ਅੰਸੂ ਸ਼ਰਮਾ ਅਤੇ ਸਵੀਪ ਟੀਮ ਦੇ ਮੈਂਬਰ ਸੁਰਿੰਦਰ…

  • ਉੜਨ ਦਸਤਿਆਂ ਰਾਹੀਂ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ

    ਉੜਨ ਦਸਤਿਆਂ ਰਾਹੀਂ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ

    ਫਾਜ਼ਿਲਕਾ, 2 ਅਪ੍ਰੈਲ: ਫਾਜ਼ਿਲਕਾ ਜਿਲੇ ਵਿੱਚ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਅਗਵਾਈ ਹੇਠ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਹਲਕੇ ਪੈਂਦੇ…

  • ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਸ ਦਾ ਕੋਈ ਵੀ ਬਦਲ ਨਹੀਂ ਹੈ: ਡਾ ਕਵਿਤਾ ਸਿੰਘ

    ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਸ ਦਾ ਕੋਈ ਵੀ ਬਦਲ ਨਹੀਂ ਹੈ: ਡਾ ਕਵਿਤਾ ਸਿੰਘ

    ਫਾਜਿਲਕਾ 1 ਅਪ੍ਰੈਲ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿੱਚ ਵੱਖ ਵੱਖ ਵਿਸ਼ਿਆਂ ਤੇ ਜਾਗਰੂਕਤਾ ਗਤੀਵਿਧੀਆਂ ਚੱਲ ਰਹੀਆਂ ਹਨ। ਅੱਜ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਸ ਦਾ…

  • ਡਿਪਟੀ ਕਮਿਸ਼ਨਰ ਨੇ 6 ਫਰਵਰੀ ਤੋਂ ਲਗਣ ਵਾਲੇ ਕੈਂਪਾਂ ਦਾ ਸ਼ਡਿਉਲ ਕੀਤਾ ਜਾਰੀ

    ਡਿਪਟੀ ਕਮਿਸ਼ਨਰ ਨੇ 6 ਫਰਵਰੀ ਤੋਂ ਲਗਣ ਵਾਲੇ ਕੈਂਪਾਂ ਦਾ ਸ਼ਡਿਉਲ ਕੀਤਾ ਜਾਰੀ

    ਫਾਜ਼ਿਲਕਾ, 4 ਫਰਵਰੀਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੜੀਵਾਰ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਜਿਸ ਦੀ ਸ਼ੁਰੂਆਤ 6 ਫਰਵਰੀ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਜ਼ਿਲੇ੍ਹ ਦੀਆਂ ਸਮੂਹ ਸਬ ਡਵੀਜਨਾਂ ਫਾਜ਼ਿਲਕਾ, ਅਬੋਹਰ…

  • ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਬੈਠ ਮਿਲਣਗੀਆਂ ਸਰਕਾਰੀ ਸਹੂਲਤਾਂ

    ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਬੈਠ ਮਿਲਣਗੀਆਂ ਸਰਕਾਰੀ ਸਹੂਲਤਾਂ

    ਫਾਜ਼ਿਲਕਾ 4 ਫਰਵਰੀਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿਚ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਆਉਣ ਦੀ ਬਜਾਏ ਅਧਿਕਾਰੀ ਖੁਦ ਪਿੰਡ ਵਿਚ ਜਾਉਣਗੇ ਤੇ ਲੋਕਾਂ ਦੇ ਮਸਲੇ…

  • ਟਰਾਂਸਪੋਰਟ ਅਤੇ ਪੁਲਿਸ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ

    ਟਰਾਂਸਪੋਰਟ ਅਤੇ ਪੁਲਿਸ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ

    ਫਾਜ਼ਿਲਕਾ 4 ਫਰਵਰੀਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸਾਂ ਹੇਠ ਰੀਜਨਲ ਟਰਾਂਸਪੋਰਟ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਜ਼ਿਲਾ ਫਾਜ਼ਿਲਕਾ ਅੰਦਰ ਮਨਾਏ ਜਾ ਰਹੇ  ਕੌਮੀ ਸੜਕ ਸੁਰੱਖਿਆ ਮਹੀਨਾ ਦੀ ਗਤੀਵਿਧੀਆਂ ਦੀ ਲੜੀ ਤਹਿਤ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਟਾਫ ਵੱਲੋਂ…

  • ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ

    ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ

    ਫਾਜਿ਼ਲਕਾ, 3 ਫਰਵਰੀਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਕੇਸ ਵਿਚ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਉਕਤ ਕੇਸ ਵਿਚ ਥਾਣਾ ਬਹਾਵਵਾਲਾ  ਐਫਆਈਆਰ ਨੰਬਰ 83 ਮਿਤੀ 11/8/2022 ਅਧੀਨ ਧਾਰਾ 302 ਆਈਪੀਸੀ ਦਰਜ ਕੀਤੀ ਗਈ ਸੀ।  ਜਿਸ ਅਨੁਸਾਰ ਦੋਸ਼ੀ ਬਲਦੇਵ ਸਿੰਘ ਉਰਫ ਗੱਗੀ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਝੁਰੜਖੇੜਾ ਥਾਣਾ ਬਹਾਵਵਾਲਾ ਜ਼ਿਲ੍ਹਾ ਫਾਜਿਲਕਾ ਦੇ ਖਿਲਾਫ ਜਗਜੀਤ…

  • ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਵਿਖੇ ਤਿਰੰਗਾ ਝੰਡਾ ਲਹਿਰਾਇਆ

    ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਵਿਖੇ ਤਿਰੰਗਾ ਝੰਡਾ ਲਹਿਰਾਇਆ

    ਫਾਜ਼ਿਲਕਾ, 26 ਜਨਵਰੀ ਅੱਜ 75ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਤਿਰੰਗਾ ਲਹਿਰਾਇਆ। ਉਨ੍ਹਾਂ ਪਰੇਡ ਤੋਂ ਸਲਾਮੀ ਲਈ ਅਤੇ ਸ਼ਾਨਦਾਰ ਮਾਰਚ ਪਾਸਟ ਦਾ ਮੁਆਇਨਾ ਕੀਤਾ। ਜ਼ਿਲਾ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਡਾ. ਬਲਜੀਤ ਕੌਰ ਨੇ ਸ਼ਹੀਦਾਂ ਦੀ ਸਮਾਧ ਆਸਫ਼ ਵਾਲਾ ਵਿਖੇ…

  • ਪਿੰਡ ਢੀਂਗਾਂ ਵਾਲੀ ਵਿਖੇ ਗਊਸ਼ਾਲਾ ਨੂੰ 95 ਲੱਖ ਰੁਪਏ ਦੀ ਗਰਾਂਟ ਦਿੱਤੀ

    ਪਿੰਡ ਢੀਂਗਾਂ ਵਾਲੀ ਵਿਖੇ ਗਊਸ਼ਾਲਾ ਨੂੰ 95 ਲੱਖ ਰੁਪਏ ਦੀ ਗਰਾਂਟ ਦਿੱਤੀ

    ਫਾਜ਼ਿਲਕਾ, 25 ਜਨਵਰੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਨਵੇਂ-ਨਵੇਂ ਵਿਕਾਸ ਪ੍ਰੋਜੈਕਟਾਂ ਸਿਰਜ ਰਹੀ ਹੈ। ਮੌਜੂਦਾ ਸਰਕਾਰ ਮਨੁੱਖ ਦੇ ਨਾਲ-ਨਾਲ ਗਉਵੰਸ਼ ਦੀ ਭਲਾਈ ਲਈ ਵੀ ਯਤਨਸ਼ੀਲ ਹੈ। ਇਸੇ ਲੜੀ ਤਹਿਤ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਢੀਂਗਾਂ ਵਾਲੀ ਵਿਖ਼ੇ ਗਉਸ਼ਾਲਾ ਵਿਖੇ ਹੋਣ ਵਾਲੇ ਕੰਮਾਂ…

  • ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਹੋਈ ਫੁੱਲ ਡਰੈਸ ਰਿਹਰਸਲ

    ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਹੋਈ ਫੁੱਲ ਡਰੈਸ ਰਿਹਰਸਲ

    ਫਾਜ਼ਿਲਕਾ 24 ਜਨਵਰੀ 2024…… ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐੱਸ. ਪੀ ਗੁਰਮੀਤ ਸਿੰਘ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਡਿਪਟੀ ਕਮਿਸ਼ਨਰ ਅਤੇ ਐੱਸ.ਪੀ ਵੱਲੋਂ ਪਰੇਡ ਦਾ ਮੁਆਇਨਾ ਕਰਨ ਉਪਰੰਤ ਪਰੇਡ ਕਮਾਂਡਰ…

  • ਫਾਜ਼ਿਲਕਾ ਸ਼ਹਿਰ ਵਿਚੋਂ ਬੀਤੇ 2 ਦਿਨਾਂ ਦੌਰਾਨ 135 ਬੇਸਹਾਰਾ ਗਊਵੰਸ਼ ਨੂੰ ਭੇਜਿਆ ਗਿਆ ਸਰਕਾਰੀ ਗਊਸ਼ਾਲਾ-ਡਿਪਟੀ ਕਮਿਸ਼ਨਰ

    ਫਾਜ਼ਿਲਕਾ ਸ਼ਹਿਰ ਵਿਚੋਂ ਬੀਤੇ 2 ਦਿਨਾਂ ਦੌਰਾਨ 135 ਬੇਸਹਾਰਾ ਗਊਵੰਸ਼ ਨੂੰ ਭੇਜਿਆ ਗਿਆ ਸਰਕਾਰੀ ਗਊਸ਼ਾਲਾ-ਡਿਪਟੀ ਕਮਿਸ਼ਨਰ

    ਫਾਜਿ਼ਲਕਾ 23 ਜਨਵਰੀ 2024…. ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਫਾਜ਼ਿਲਕਾ ਸ਼ਹਿਰ ਵਿਚੋਂ ਬੇਸਹਾਰਾ ਗਊਵੰਸ਼ ਨੂੰ ਗਊਸਾ਼ਲਾ ਭੇਜਣ ਦੀ ਮੁਹਿੰਮ ਤਹਿਤ 2 ਬੀਤੇ ਦਿਨਾਂ ਦੌਰਾਨ ਤੱਕ 135 ਬੇਸਹਾਰਾ ਗਊਵੰਸ਼ ਨੂੰ ਸਰਕਾਰੀ ਗਉ਼ਸ਼ਾਲਾ ਸਲੇਮਸ਼ਾਹ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਬੇਸਹਾਰਾ ਗਊਵੰਸ਼ ਦੀ ਸਹੀ ਸੰਭਾਲ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਆਰੰਭ ਕੀਤਾ ਗਿਆ…

  • 400 ਗ੍ਰਾਮ ਅਫੀਮ ਸਮੇਤ ਦੋਸ਼ੀ ਗ੍ਰਿਫਤਾਰ

    400 ਗ੍ਰਾਮ ਅਫੀਮ ਸਮੇਤ ਦੋਸ਼ੀ ਗ੍ਰਿਫਤਾਰ

    ਫਾਜ਼ਿਲਕਾ 23 ਜਨਵਰੀ 2024…         ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਅਰੁਨ ਮੁੰਡਨ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦੀ ਯੋਗ ਅਗਵਾਈ ਹੇਠ ਨਸ਼ਾ ਸਮੱਗਲਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਿਟੀ-। ਅਬੋਹਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ…

  • ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਹੋਈ ਅੰਤਿਮ ਪ੍ਰਕਾਸ਼ਨਾ

    ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਹੋਈ ਅੰਤਿਮ ਪ੍ਰਕਾਸ਼ਨਾ

    ਫਾਜਿ਼ਲਕਾ 22 ਜਨਵਰੀਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ *ਤੇ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦੇ ਨਿਪਟਾਰੇ ਉਪਰੰਤ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਵੋਟਰ ਸੁਚੀਆਂ ਅਤੇ ਵੋਟਰ ਸੂਚੀਆਂ ਦੀ ਸੀਡੀ ਉਪਲਬੱਧ ਕਰਵਾਈ।ਡਿਪਟੀ…

  • ਐਸ.ਜੀ.ਪੀ.ਸੀ.ਚੋਣਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ 22 ਅਤੇ 23 ਜਨਵਰੀ ਨੂੰ ਲੱਗੇਗਾ ਸਪੈਸ਼ਲ ਕੈਂਪ

    ਐਸ.ਜੀ.ਪੀ.ਸੀ.ਚੋਣਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ 22 ਅਤੇ 23 ਜਨਵਰੀ ਨੂੰ ਲੱਗੇਗਾ ਸਪੈਸ਼ਲ ਕੈਂਪ

    ਫਾਜ਼ਿਲਕਾ 19 ਜਨਵਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਜ਼ਿਲ੍ਹੇ ਵਿਚ 22 ਅਤੇ 23 ਜਨਵਰੀ 2024 ਨੂੰ ਸਪੈਸ਼ਲ ਕੈਂਪ ਲੱਗੇਗਾ। ਇਨਾ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਨੇ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਫਾਰਮ…