ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ

ਫਾਜਿ਼ਲਕਾ, 3 ਫਰਵਰੀ
ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਕੇਸ ਵਿਚ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਉਕਤ ਕੇਸ ਵਿਚ ਥਾਣਾ ਬਹਾਵਵਾਲਾ  ਐਫਆਈਆਰ ਨੰਬਰ 83 ਮਿਤੀ 11/8/2022 ਅਧੀਨ ਧਾਰਾ 302 ਆਈਪੀਸੀ ਦਰਜ ਕੀਤੀ ਗਈ ਸੀ।  ਜਿਸ ਅਨੁਸਾਰ ਦੋਸ਼ੀ ਬਲਦੇਵ ਸਿੰਘ ਉਰਫ ਗੱਗੀ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਝੁਰੜਖੇੜਾ ਥਾਣਾ ਬਹਾਵਵਾਲਾ ਜ਼ਿਲ੍ਹਾ ਫਾਜਿਲਕਾ ਦੇ ਖਿਲਾਫ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਸੁੱਚਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਝੁਰੜਖੇੜਾ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ।


ਉਪਲਬੱਧ ਸਬੂਤਾਂ ਦੇ ਅਧਾਰ ਤੇ ਮਾਣਯੋਗ ਜਿ਼ਲਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇਕ ਸਾਲ ਹੋਰ ਜ਼ੇਲ੍ਹ ਵਿਚ ਰਹਿਣਾ ਪਵੇਗਾ।


Posted

in

,

by

Tags:

Comments

Leave a Reply

Your email address will not be published. Required fields are marked *