March 24, 2026

Firozpur

ਫ਼ਿਰੋਜ਼ਪੁਰ, 6 ਅਗਸਤ 2025. ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪਿੰਡ ਗੁੱਦੜ ਢੰਡੀ  ਅਤੇ ਹੈਡਵਰਕ ਸਮੇਤ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕੀਤਾ ਅਤੇ ਦਰਿਆ ਵਿੱਚ ਪਾਣੀ ਦੇ ਵਹਾ ਸਬੰਧੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਬੀਤੇ ਦਿਨੀ ਬਸਤੀ ਰਾਮ ਲਾਲ ਤੇਰੀਆਂ ਨੇੜਲੇ ਜਮਸ਼ਾਦਪੁਰ ਪਿੰਡ ਵਿਖੇ ਦਰਿਆ ਦੇ ਬੰਨ੍ਹ  ਵਿੱਚ ਪਾੜ ਪੈਣ ਦੀ ਖ਼ਬਰ ਤੇ ਵੀ ਤੁਰੰਤ ਨੋਟਿਸ  ਲਿਆ ਗਿਆ ਹੈ।  ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪਾਇਆ ਗਿਆ ਹੈ ਕਿ ਇਸ ਜਗ੍ਹਾ ਤੇ ਕਿਸੇ ਕਿਸਮ ਦਾ ਕੋਈ ਪਾੜ ਨਹੀਂ ਪਿਆ ਸੀ, ਇਹ ਇੱਕ ਰਸਤਾ ਸੀ ਜੋ ਹਰੀਕੇ ਹੈੱਡਵਰਕਸ਼ ਤੋਂ ਕਰੀਬ 20 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਤੇ ਪਾਣੀ ਦੇ ਵਹਾਅ ਕਾਰਨ ਹੋਇਆ ਸੀ ਅਤੇ ਇਸ ਜਗ੍ਹਾ ਤੇ ਬਣੇ ਮੁੱਖ ਬੰਨ੍ਹ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਵੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਬੰਧਤ ਐਸ.ਡੀ.ਐਮ. ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਕਿਸੇ ਕਿਸਮ ਦਾ ਇਸ ਜਗ੍ਹਾ ਤੇ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ 3 ਹਜ਼ਾਰ ਗੱਟਿਆਂ ਦੀ ਸਹਾਇਤਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ...