April 24, 2026

Punjab

Stay connected to the heartbeat of Punjab with our Punjab News section. Delve into the latest updates, stories, and developments shaping the region. From politics to entertainment, culture to sports, we bring you comprehensive coverage, keeping you informed and engaged with all that’s happening in Punjab. Dive into the vibrant tapestry of this dynamic state and stay ahead with Punjab News.

ਅੰਮ੍ਰਿਤਸਰ 1 ਅਗਸਤ 2024—           ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੇਨ” ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫ਼ਸਰ ਸ੍ਰੀ ਭਰਤ ਭੂਸ਼ਨ ਵਰਮਾ ਨੇ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਜਲ ਸ਼ਕਤੀ ਅਭਿਆਨ ਸਬੰਧੀ ਮੀਟਿੰਗ ਕਰਦਿਆਂ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਦੀ ਗੁਣਵੱਤਾ ਦੀ ਜਾਂਚ ਜ਼ਰੂਰ ਕੀਤੀ ਜਾਵੇ ਤਾਂ ਜੋ ਪਤਾ ਲਗ ਸਕੇ ਕਿ ਰੀਚਾਰਜ਼ ਕੀਤਾ ਗਿਆ ਪਾਣੀ ਕਿੰਨੀ ਮਾਤਰਾ ਤੱਕ ਸਹੀ ਹੈ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਦਾ ਮੁੱਖ ਟੀਚਾ ਪਾਣੀ ਬਚਾਓ, ਪਾਣੀ ਦੀ ਬਚਤ, ਨਵੀਆਂ ਸਿੰਚਾਈ ਵਿਧੀਆਂ, ਵਾਟਰ ਹਾਰਵੈਸਟਿੰਗ ਅਤੇ ਪਾਣੀ ਦੀ ਦੁਰਵਰਤੋਂ ਹੋਣ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਬਾਰਿਸ਼ ਦੇ ਪਾਣੀ ਨੂੰ ਰੀਚਾਰਜ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਰੋਕਿਆ ਜਾ ਸਕੇ।           ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਉਂਡ ਜਲ ਬੋਰਡ ਨਵੀਂ ਦਿੱਲੀ ਨੇ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਪਾਣੀ ਦੇ ਡਿੱਗਦੇ ਪੱਧਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜਮੀਨੀ ਪੱਧਰ ਤੇ ਅਸੀਂ ਪਾਣੀ ਉੱਤੇ ਘੱਟ ਨਿਰਭਰ ਹੋਵਾਂਗੇ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਵਿੱਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦਾ ਯੂਵਾ ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਬਚਾਉਣ ਦਾ ਸੰਕਲਪ ਲੈਣ। ਇਸ ਮੌਕੇ ਮੀਟਿੰਗ ਦੇ ਕਨਵੀਨਰ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਡਲ ਭੂਮੀ ਰੱਖਿਆ ਅਫ਼ਸਰ ਸ: ਰਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਅਤੇ ਉਨਾਂ ਨੇ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਵੀ ਦਿੱਤੀ।           ਇਸ ਉਪਰੰਤ ਜਲ ਸ਼ਕਤੀ ਅਭਿਆਨ ਦੀ ਟੀਮ ਵਲੋਂ ਪਿੰਡ ਧਰਦਿਓ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮਾਂ ਦਾ ਜਾਇਜਾ ਵੀ ਲਿਆ ਅਤੇ ਪਾਣੀ ਬਚਾਉਣ ਦੇ ਢੰਗ ਵੀ ਦੇਖੇ ਅਤੇ ਉਥੇ ਚਲ ਰਹੇ ਸੋਲਰ ਦੀ ਮਦਦ ਨਾਲ ਛੱਪੜ...
ਬਠਿੰਡਾ, 1 ਅਗਸਤ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ...
ਫਾਜ਼ਿਲਕਾ, 1 ਅਗਸਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਆਮ ਲੋਕਾਂ, ਨੋਜਵਾਨਾਂ ਤੇ ਵਿਦਿਆਰਥੀ ਵਰਗ ਅੰਦਰ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਿਖਿਆ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਜਾਰੀ ਡੈਪੋ/ਬਡੀਜ ਮੁਹਿੰਮ ਤਹਿਤ ਸਮਾਗਮ ਦਾ ਆਯੋਜਨ ਕਰਦਿਆਂ ਜਾਗਰੂਕਤਾ ਸੰਦੇਸ਼ ਦੇਣ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ. ਬ੍ਰਿਜ ਮੋਹਨ ਸਿੰਘ ਬੇਦੀ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪੰਕਜ ਕੁਮਾਰ ਅੰਗੀ, ਸਕੂਲ ਆਫ ਐਮੀਨਾਸ ਫਾਜ਼ਿਲਕਾ ਦੇ ਪ੍ਰਿੰਸੀਪਲ ਸ੍ਰੀ ਹਰੀ...