ਪਟਿਆਲਾ, 28 ਜੁਲਾਈ:
ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਅੱਜ ਸਰਕਾਰੀ ਹਾਈ ਸਕੂਲ ਪਿੰਡ ਰੱਖੜਾ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਪਿੰਡ ਦੇ ਪਾਰਕ ਵਿੱਚ ਬੂਟੇ ਲਗਾ ਕੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ। ਇਸ ਮੌਕੇ ਤਰਲੋਚਨ ਸਿੰਘ ਸਰਪੰਚ ਰੱਖੜਾ, ਸੁਖਦੇਵ ਸਿੰਘ ਸਰਪੰਚ ਨਵਾਂ ਰੱਖੜਾ ਵੀ ਮੌਜੂਦ ਸਨ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਇਸ ਦਿਵਸ ਮੌਕੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਕਰਨ ਅਤੇ ਕੁਦਰਤੀ ਸ੍ਰੋਤਾਂ ਦੀ ਕਦਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਸੀਂ ਜਿਨੀਂ ਵੀ ਵਾਤਾਵਰਨ ਦੀ ਸੰਭਾਲ ਕਰ ਸਕੀਏ ਉਨੀਂ ਹੀ ਥੋੜੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਲਈ ਵਚਨਬੱਧ ਹੈ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵਿਸ਼ੇਸ਼ ਤੌਰ ‘ਤੇ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੰਚਾਇਤ ਮੈਂਬਰ ਮਦਨ ਸਿੰਘ, ਨਾਜ਼ਰ ਸਿੰਘ, ਕ੍ਰਿਸ਼ਨ ਤੇ ਅਮਰੀਕ ਸਿੰਘ, ਵਣ ਰੇਂਜ ਅਫ਼ਸਰ ਪਟਿਆਲਾ ਸਵਰਨ ਸਿੰਘ, ਬਲਾਕ ਅਫ਼ਸਰ ਰਮਨਪ੍ਰੀਤ ਸਿੰਘ, ਬੀਟ ਇੰਚਾਰਜ ਅਮਰਿੰਦਰ ਸਿੰਘ, ਸਰਕਾਰੀ ਹਾਈ ਸਕੂਲ ਦੇ ਹੈਡ ਮਿਸਟ੍ਰੈਸ ਸੁਖਪ੍ਰੀਤ ਕੌਰ, ਮਾਸਟਰ ਪਰਮਵੀਰ ਸਿੰਘ, ਰਮਨਦੀਪ ਕੌਰ ਮੇਟ, ਭਿੰਦਰ ਰੌਣੀ ਤੇ ਹੋਰ ਕੁਦਰਤ ਪ੍ਰੇਮੀ ਅਤੇ ਪਿੰਡ ਵਾਸੀ ਮੌਜੂਦ ਸਨ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਰੱਖੜਾ ਵਿਖੇ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਬੂਟੇ ਲਗਾਏ ਤੇ ਸਰਕਾਰੀ ਸਕੂਲ ਦਾ ਦੌਰਾ ਕੀਤਾ
