ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ 1 ਸਤੰਬਰ ਤੋਂ 15 ਸਤੰਬਰ ਤੱਕ ਮਨਾਇਆ ਜਾਏਗਾ ਸਵੱਛਤਾ ਪਖਵਾੜਾ

ਫਿਰੋਜ਼ਪੁਰ, 2 ਸਤੰਬਰ 2024:

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਇੱਕ ਸਤੰਬਰ ਤੋਂ 15 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ਼੍ਰੀਮਤੀ ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀ ਕੋਮਲ ਅਰੋੜਾ ਨੇ ਦੱਸਿਆ ਕਿ ਸਵੱਛਤਾ ਪਖਵਾੜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਕਮਿਊਨਿਟੀ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਬਣਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਸਕੂਲਾਂ ਵਿੱਚ ਸਫਾਈ ਅਤੇ ਸਵੱਛਤਾ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣਾ ਹੈ। ਸਵੱਛਤਾ ਪਖਵਾੜਾ ਮਨਾਉਣ ਲਈ ਭਾਰਤ ਸਰਕਾਰ ਵੱਲੋਂ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ 1 ਸਤੰਬਰ ਤੋਂ 15 ਸਤੰਬਰ ਤੱਕ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ 01 ਸਤੰਬਰ 2024 ਨੂੰ ਸਵੱਛਤਾ ਸਹੁੰ ਚੁੱਕ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ 2 ਅਤੇ 3 ਸਤੰਬਰ ਨੂੰ ਸਵੱਛਤਾ ਜਾਗਰੂਕਤਾ ਦਿਵਸ, 4 ਅਤੇ 5 ਸਤੰਬਰ ਨੂੰ ਭਾਈਚਾਰਕ ਪਹੁੰਚ ਦਿਵਸ, 6 ਸਤੰਬਰ ਨੂੰ ਹਰਿਆ ਭਰਿਆ ਸਕੂਲ ਅਭਿਆਨ 7 ਅਤੇ 8 ਸਤੰਬਰ ਨੂੰ ਸਵੱਛਤਾ ਭਾਗੀਦਾਰੀ ਦਿਵਸ, 9 ਅਤੇ 10 ਸਤੰਬਰ ਨੂੰ ਹੱਥ ਧੋਣ ਦਿਵਸ, 11 ਸਤੰਬਰ ਨੂੰ ਨਿੱਜੀ ਸਫਾਈ ਦਿਵਸ, 12 ਸਤੰਬਰ ਨੂੰ ਸਵੱਛਤਾ ਸਕੂਲ ਦਰਸ਼ਨੀ ਦਿਵਸ, 13 ਅਤੇ 14 ਸਤੰਬਰ ਨੂੰ ਸਵਸਤਾ ਕਾਰਜ ਯੋਜਨਾ ਦਿਵਸ ਅਤੇ 15 ਸਤੰਬਰ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਏਗਾ। 

ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਇਹ ਸਵੱਛਤਾ ਪਖਵਾੜਾ ਮਨਾਉਣਾ ਯਕੀਨੀ ਬਣਾਉਣ ਅਤੇ ਸਵੱਛਤਾ ਪਖਵਾੜੇ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਲੋਕਾਂ ਆਦਿ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿ ਸਵੱਛਤਾ ਪਖਵਾੜੇ ਵਿੱਚ ਗਤੀਵਿਧੀ ਵਾਈਜ ਭਾਗ ਲੈਣ ਵਾਲੇ ਸਕੂਲਾਂ ਅਤੇ ਵਿਦਿਆਰਥੀਆਂ ਸਬੰਧੀ ਰੋਜ਼ਾਨਾ ਕੋਈ ਨਾ ਕੋਈ ਗਤੀਵਿਧੀ ਕੀਤੀ ਜਾਵੇ ਅਤੇ ਇਸ ਦੀ ਫੋਟੋ ਅਤੇ ਵੀਡੀਓ ਨੂੰ ਦਫਤਰ ਦੇ ਪੱਤਰ ਰਾਹੀਂ ਦੱਸੇ ਗਏ ਗਰੁੱਪ ਵਿੱਚ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ।

—-


Posted

in

, ,

by

Tags:

Comments

Leave a Reply

Your email address will not be published. Required fields are marked *