ਪੁਰਾਣੀਆਂ ਤੇ ਘਾਤਕ ਬਿਮਾਰੀਆਂ ਤੋਂ ਮੁਕਤੀ ਲਈ ਰਾਮਬਾਣ ਸਿੱਧ ਹੋ ਰਹੀ ਸੀ ਐਮ ਦੀ ਯੋਗਸ਼ਾਲਾ

 ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 18 ਨਵੰਬਰ, 2024:

 ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਚਲਾਈ ਸੀ ਐਮ ਦੀ ਯੋਗਸ਼ਾਲਾ ਹੁਣ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਲੱਗੀ ਹੈ। ਯੋਗਾ ਕਲਾਸਾਂ ’ਚ ਲੋਕਾਂ ਦੀ ਵਧਦੀ ਮੈਂਬਰਸ਼ਿੱਪ ਅਤੇ ਲੋਕਾਂ ਨੂੰ ਮਿਲ ਰਹੀ ਪੁਰਾਣੀਆਂ ਅਤੇ ਘਾਤਕ ਬਿਮਾਰੀਆਂ ਤੋਂ ਰਾਹਤ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਦੱਸ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਾਸਤੇ ਮਾਹਿਰ ਯੋਗਾ ਟ੍ਰੇਨਰ ਲਾਏ ਗਏ ਹਨ ਜੋ ਯੋਗਾ ਵਿੱਚ ਘੱਟੋ-ਘੱਟ ਪੀ ਜੀ ਡਿਪਲੋਮਾ/ ਡਿਗਰੀ ਹੋਲਡਰ ਹਨ। ਇੱਕ ਟ੍ਰੇਨਰ ਨੂੰ ਦਿਨ ’ਚ ਇੱਕ-ਇੱਕ ਘੰਟੇ ਦੀ ਮਿਆਦ ਦੀਆਂ 6-6 ਕਲਾਸਾਂ ਦਿੱਤੀਆਂ ਜਾਂਦੀਆਂ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਦੇ ਬਚਪਨ ਸਕੂਲ ਪਾਰਕ ਵਿਚ (ਸਵੇਰ ਇਕ ਕਲਾਸ 5:00 ਤੋਂ 6:00 ਵਜੇ ਤੱਕ), ਟਿਊਬਵੈਲ ਪਾਰਕ ਜਰਨੈਲ ਐਨਕਲੇਵ-1(ਸਵੇਰੇ ਦੂਜੀ ਕਲਾਸ 6.07 ਤੋਂ 7.07 ਵਜੇ), ਸ੍ਰੀ ਚਰਨ ਕਮਲ ਸਾਹਿਬ ਗੁਰਦੁਆਰਾ (ਸਵੇਰੇ ਤੀਜੀ ਕਲਾਸ 7.15 ਤੋਂ 8.15 ਤੱਕ), ਸੰਤ ਨਿਰੰਕਾਰੀ ਭਵਨ (ਸਵੇਰੇ ਚੌਥੀ ਕਲਾਸ 8.25 ਤੋਂ 9.30 ਤੱਕ) , ਜਰਨੈਲ ਦੌਲਤ ਸਿੰਘ ਪਾਰਕ ਭਬਾਤ (ਸ਼ਾਮ ਪੰਜਵੀਂ ਕਲਾਸ 4.00 ਤੋਂ 5.00 ਵਜੇ ਤੱਕ), ਅਤੇ ਛੇਵੀਂ ਕਲਾਸ ਦੁਬਾਰਾ ਬਚਪਨ ਸਕੂਲ ਪਾਰਕ (ਸ਼ਾਮ 5.10 ਤੋਂ 6.10 ਵਜੇ ਤੱਕ) ਵਿਖੇ ਯੋਗਾ ਕਲਾਸਾਂ ਲੈ ਰਹੀ ਯੋਗਾ ਟ੍ਰੇਨਰ ਸ਼ੀਤਲ ਚੰਡੀਗੜ੍ਹ ਦੇ ਸੈਕਟਰ 23 ਦੇ ਕਲਾਜ ਤੋਂ ਯੋਗਾ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਹੋਲਡਰ ਹੋਣ ਤੋਂ ਬਾਅਦ ਹੁਣ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਵੀ ਨਾਲੋ-ਨਾਲ ਕਰ ਰਹੀ ਹੈ। ਉਸ ਕੋਲ ਯੋਗਾ ਸਿੱਖਣ ਆ ਰਹੇ ਲੋਕ ਆਪਣੀ ਜੀਵਨ ਸ਼ੈਲੀ ’ਚ ਵੱਡਾ ਬਦਲਾਅ ਮਹਿਸੂਸ ਕਰ ਰਹੇ ਹਨ। ਸ਼ੀਤਲ ਅਨੁਸਾਰ ਉਸ ਕੋਲ 100 ਤੋਂ ਵਧੇਰੇ ਭਾਗੀਦਾਰ ਰੋਜ਼ਾਨਾ ਲਾਈਆਂ ਜਾ ਰਹੀਆਂ 6 ਯੋਗਾ ਕਲਾਸਾਂ ’ਚ ਆਉਂਦੇ ਹਨ। ਯੋਗਾਂ ਕਲਾਸਾਂ ਨਾਲ ਲੋਕਾਂ ਦੇ ਸਰਵਾਇਕਲ ਦੇ ਦਰਦ, ਸ਼ੂਗਰ, ਬੀ ਪੀ ਦੀ ਸਮੱਸਿਆ, ਜੋੜਾਂ ਦੇ ਦਰਦ, ਥਾਈਰਡ, ਗਠੀਆ, ਬੈਕ ਪੇਨ, ਕਮਰ ਦਰਦ ਤੇ ਮੋਟਾਪੇ ਨਾਲ ਜੂਝਦੇ ਲੋਕ ਆਪਣੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਹਫ਼ਤੇ ’ਚ 6 ਦਿਨ ਕਲਾਸਾਂ ਲਾਈਆਂ ਜਾਂਦੀਆਂ ਹਨ ਅਤੇ ਛੁੱਟੀ ਦੇ ਦਿਨ ਉਨ੍ਹਾਂ ਨੂੰ ਘਰ ’ਚ ਆਪਣੇ ਆਪ ਇਸ ਅਭਿਆਸ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਯੋਗਾ ਅਤੇ ਮੈਡੀਟੇਸ਼ਨ ਸਰੀਰ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੇ ਹਨ, ਇਸ ਲਈ ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸ ’ਚ ਆਉਣ ਵਾਲਿਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ।


Posted

in

, ,

by

Tags:

Comments

Leave a Reply

Your email address will not be published. Required fields are marked *