ਸਹਿਮਤੀ ਬਣੀ ਹੱਲ ਦਾ ਰਾਹ; ਕੌਮੀ ਲੋਕ ਅਦਾਲਤ ’ਚ 29,189 ਕੇਸ ਨਿਪਟੇ, ਕਰੀਬ 22 ਕਰੋੜ 18 ਲੱਖ ਰੁਪਏ ਤੋਂ ਵੱਧ ਦੇ ਅਵਾਰਡ ਪਾਸ

ਸੰਗਰੂਰ, 12 ਸਤੰਬਰ: ਜ਼ਿਲ੍ਹਾ ਕਚਹਿਰੀਆਂ ਸੰਗਰੂਰ ਸਮੇਤ ਸੁਨਾਮ, ਮੂਨਕ ਅਤੇ ਧੂਰੀ ਵਿਖੇ ਅੱਜ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਨਿਪਟਾਰੇ ਲਈ ਰੱਖੇ ਗਏ ਕੁੱਲ 29,916 ਕੇਸਾਂ ਵਿੱਚੋਂ 29,189 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ। ਇਸ ਦੌਰਾਨ 22,18,31,676 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਮਾਣਯੋਗ ਜਸਟਿਸ ਦੀਪਕ ਸਿਬਲ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਅਤੇ ਮਾਣਯੋਗ ਜਸਟਿਸ ਪੰਕਜ ਜੈਨ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜ਼ਨ ਸੰਗਰੂਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੌਮੀ ਲੋਕ ਅਦਾਲਤ ਲਗਾਈ ਗਈ।

ਇਹ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਨੀਸ਼ ਸਿੰਗਲ ਦੀ ਪ੍ਰਧਾਨਗੀ ਅਤੇ ਸਕੱਤਰ ਸ੍ਰੀ ਅਸ਼ੀਸ਼ ਠਠਈ ਦੀ ਦੇਖ-ਰੇਖ ਹੇਠ ਲਗਾਈ ਗਈ। ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ’ਤੇ 13 ਅਤੇ ਉਪ ਮੰਡਲ ਪੱਧਰ ’ਤੇ 5 ਲੋਕ ਅਦਾਲਤ ਬੈਂਚ ਗਠਿਤ ਕੀਤੇ ਗਏ।

ਕੌਮੀ ਲੋਕ ਅਦਾਲਤ ਵਿੱਚ ਅਦਾਲਤਾਂ ’ਚ ਲੰਬਿਤ ਕੇਸਾਂ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਮਾਮਲੇ ਵੀ ਵਿਚਾਰੇ ਗਏ। ਇਨ੍ਹਾਂ ਵਿੱਚ ਸਮਝੌਤਾਯੋਗ ਫ਼ੌਜਦਾਰੀ ਮਾਮਲੇ, ਚੈੱਕ ਬਾਊਂਸ, ਪੈਸਿਆਂ ਦੀ ਵਸੂਲੀ, ਮੋਟਰ ਹਾਦਸਾ ਕਲੇਮ, ਵਿਆਹ ਸਬੰਧੀ ਵਿਵਾਦ, ਬਿਜਲੀ-ਪਾਣੀ ਦੇ ਬਿੱਲ, ਤਨਖ਼ਾਹ ਤੇ ਭੱਤਿਆਂ ਨਾਲ ਸਬੰਧਤ ਸੇਵਾ ਮਾਮਲੇ, ਮਾਲੀਆ ਅਤੇ ਹੋਰ ਦੀਵਾਨੀ ਮਾਮਲੇ ਸ਼ਾਮਲ ਸਨ।


Posted

in

,

by

Comments

Leave a Reply

Your email address will not be published. Required fields are marked *