ਫਾਜਿਲਕਾ 4 ਜੂਨ
ਸੀ.ਆਰ.ਐਮ. (ਕਰਾਪ ਰੈਜ਼ਡਿਊ ਮੈਨੇਜ਼ਮੈਂਟ) ਸਕੀਮ ਸਾਲ 2025-26 ਅਧੀਨ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ ਸਬਸਿਡੀ ’ਤੇ ਲੈਣ ਲਈ ਆਨਲਾਈਨ ਦਰਖਾਸਤਾਂ ਅਪਲਾਈ ਕੀਤੀਆਂ ਗਈਆਂ ਸਨ। ਇਹਨਾਂ ਅਪਲਾਈ ਹੋਈਆਂ ਦਰਖਾਸਤਾਂ ਦਾ ਅੱਜ 3 ਵਾਰ ਕੰਪਿਊਟਰਾਈਜ਼ਡ ਰੈਡੇਮਾਈਜੇਸ਼ਨ ਸਿਸਟਮ ਰਾਂਹੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਬਰਾਂ ਦੀ ਮੌਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਕਿਰਾਏ ’ਤੇ ਵੀ ਮੁੱਹਈਆ ਕਰਵਾਈਆ ਜਾ ਰਹੀਆਂ ਹਨ ਤਾਂ ਜੋ ਅੱਗ ਲੱਗਣ ਦੀ ਘਟਨਾਵਾ ਨੂੰ ਠੱਲ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜਿੰਦਰ ਕੁਮਾਰ ਕੰਬੋਜ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਝੋਨੇ ਦੀ ਰਹਿੰਦ-ਖੂਹੰਦ/ਪਰਾਲੀ ਦੇ ਸੁੱਚਜੇ ਪ੍ਰਬੰਧਨ ਲਈ ਲਾਹੇਵੰਦ ਮਸ਼ੀਨਾਂ(ਸੂਪਰ ਸੀਡਰ, ਸਮਾਰਟ ਸੀਡਰ,ਹੈਪੀ ਸੀਡਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ, ਸੂਪਰ ਐਸ.ਐਮ.ਐਸ, ਉਲਟਾਵੇ ਹਲ, ਸਰੱਬ ਮਾਸਟਰ/ਰੋਟਰੀ ਸਲੈਸ਼ਰ, ਕਰਾਪ ਰੀਪਰ, ਮਲਚਰ, ਪੈਡੀ ਸਟਰਾਅ ਚੋਪਰ, ਬੇਲਰ ਅਤੇ ਰੈਕ ਆਦਿ) ਦੀ ਖਰੀਦ ਤੇ ਸਬਸਿਡੀ ਦੇਣ ਲਈ 22 ਅਪ੍ਰੈਲ 2025 ਤੋਂ 12 ਮਈ 2025 ਤੱਕ ਪੋਰਟਲ www.agrimachinerypb.com ਤੇ ਆਨਲਾਈ ਦਰਖਾਸ਼ਤਾਂ ਦੀ ਮੰਗ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਐਗਰੀ ਮਸ਼ੀਨਰੀ ਪੋਰਟਲ ਰਾਹੀ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਨਾਲ ਹੀ ਅਪੀਲ ਕੀਤੀ ਗਈ ਕਿ ਸ਼ੈਕਸ਼ਨ ਮਸ਼ੀਨਾਂ ਦੀ ਜਲਦ ਤੋਂ ਜਲਦ ਖਰੀਦ ਕਰ ਲਈ ਜਾਵੇ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਫਾਜਿਲਕਾ ਦੇ ਖੇਤੀਬਾੜੀ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਸਹਾਇਕ ਖੇਤੀਬਾੜੀ ਇੰਜੀਨੀਅਰ ਰਾਜਿੰਦਰ ਕੁਮਾਰ ਵੱਲੋਂ ਅਪਲਾਈ ਹੋਈਆਂ ਦਰਖਾਸਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤਗਤ ਸ੍ਰੇਣੀ (50 ਪ੍ਰਤੀਸ਼ਤ ਸਬਸਿਡੀ) ਲਈ ਜ਼ਿਲ੍ਹੇ ਵਿੱਚ ਮਸ਼ੀਨਾਂ ਦਾ ਕੁੱਲ ਟੀਚਾ 185 ਸੀ, ਜਿਸ ਵਿੱਚੋਂ 32 ਪ੍ਰਤੀਸ਼ਤ ਅਨੁਸੂਚਿਤ ਜਾਤੀ ਸ੍ਰੇਣੀ ਲਈ ਰਾਖਵਾਂ ਹੈ, ਜਨਰਲ ਸ੍ਰੇਣੀ ਲਈ ਸੀਨੀਅਰਤਾ ਸੂਚੀ ਦੇ ਆਧਾਰ ’ਤੇ ਲਿਸਟ ਤਿਆਰ ਕੀਤੀ ਗਈ ਹੈ ਅਤੇ ਇਨ੍ਹਾਂ ਲਈ ਕੁੱਲ 505 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਅਤੇ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਉਪਲੱਬਧ ਹਨ, ਉਨ੍ਹਾਂ ਕਿਸਾਨਾਂ ਨੂੰ ਇਸ ਵਿੱਚ ਪਹਿਲ ਦਿੱਤੀ ਗਈ ਹੈ। ਸੀ ਐਚ ਸੀ ਕੇਤਾਗਿਰੀ ਲਈ ਜੋ ਕਿਸਾਨ ਸਰਕਾਰ ਵੱਲੋਂ ਸੀ.ਆਰ.ਐਮ. ਸਕੀਨ ਅਧੀਨ ਜਾਰੀ ਸ਼ਰਤਾਂ ਨੂੰ ਪੂਰੀਆਂ ਕਰਨਗੇ ਉਨ੍ਹਾਂ ਨੂੰ ਪ੍ਰਾਪਤ ਫੰਡ ਅਨੁਸਾਰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜਿਲਕਾ ਸ੍ਰੀ ਸੋਨੂ ਮਹਾਜਨ, ਐਲਡੀਐਮ ਫਾਜਿਲਕਾ ਅਤੇ ਡਿਪਟੀ ਐਲਡੀਐਮ ਫਾਜਿਲਕਾ ਤੋਂ ਇਲਾਵਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਤੋਂ ਇਲਾਵਾ ਤੋਂ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਹਾਜ਼ਰ ਸਨ।
