ਉਪ ਤੇ ਜਨਰਲ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇ ਘੋਸ਼ਿਤ

ਬਠਿੰਡਾ, 19 ਦਸੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਉਪ ਅਤੇ ਜਨਰਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ 21 ਦਸੰਬਰ 2024 ਨੂੰ ਡਰਾਈ ਡੇ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ।

ਹੁਕਮ ਅਨੁਸਾਰ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48, ਨਗਰ ਕੌਂਸਲ ਗੋਨਿਆਣਾ ਦੇ ਵਾਰਡ ਨੰਬਰ 9, ਮੌੜ ਦੇ ਵਾਰਡ ਨੰਬਰ 1, ਭਾਈਰੂਪਾ ਦੇ ਵਾਰਡ ਨੰਬਰ 6, ਕੋਠਾ ਗੁਰੂ ਦੇ ਵਾਰਡ ਨੰਬਰ 2, ਲਹਿਰਾ ਮੁਹੱਬਤ ਦੇ ਵਾਰਡ ਨੰਬਰ 3,5,8 ਅਤੇ 10, ਮਹਿਰਾਜ ਅਤੇ ਨਥਾਣਾ ਦੇ ਵਾਰਡ ਨੰਬਰ 8-8 ਵਿੱਚ ਹੋਣ ਵਾਲੇ ਉਪ ਚੋਣ ਅਤੇ ਨਗਰ ਕੌਂਸਲ ਰਾਮਪੁਰਾ ਅਤੇ ਤਲਵੰਡੀ ਸਾਬੋ ਵਿੱਚ ਹੋਣ ਵਾਲੇ ਜਨਰਲ ਚੋਣਾਂ ਦੇ ਮੱਦੇਨਜ਼ਰ ਇੰਨ੍ਹਾਂ ਥਾਵਾਂ ’ਤੇ 21 ਦਸੰਬਰ 2024 ਨੂੰ ਡਰਾਈ ਡੇ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਮਿਤੀ ਨੂੰ ਦੁਕਾਨਾਂ, ਹੋਟਲ ਰੈਸਟੋਰੈਂਟ, ਕਲੱਬ ਅਤੇ ਅਹਾਤਿਆਂ ’ਤੇ ਸ਼ਰਾਬ ਦੀ ਵਿਕਰੀ ਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਜਾਂਦੀ ਹੈ।  


Posted

in

, ,

by

Tags:

Comments

Leave a Reply

Your email address will not be published. Required fields are marked *