ਨਾਬਾਰਡ ਵੱਲੋਂ ਮਾਨਸਾ ਵਿਖੇ ਖੋਲ੍ਹੇ ਦਫ਼ਤਰ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ

ਮਾਨਸਾ, 23 ਮਈ :

            ਰਾਸ਼ਟਰੀ ਖੇਤੀਬਾੜੀ ਅਤੇ ਪਿੰਡ ਵਿਕਾਸ ਬੈਂਕ (ਨਾਬਾਰਡ), ਜੋ ਕਿ ਇੱਕ ਸਿਖਰ ਪੱਧਰੀ ਵਿਕਾਸ ਅਤੇ ਵਿੱਤੀ ਸੰਸਥਾ ਹੈ, ਨੇ ਆਪਣਾ ਦਫ਼ਤਰ ਮਾਨਸਾ ਵਿਖੇ ਖੋਲ੍ਹ ਲਿਆ ਹੈ, ਜਿਸ ਦਾ ਅੱਜ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਾਬਾਰਡ ਕੋਲ ਪਹਿਲਾਂ ਬਠਿੰਡਾ ਵਿਖੇ ਇੱਕ ਕਲਸਟਰ ਦਫ਼ਤਰ ਸੀ ਜੋ ਮਾਨਸਾ ਜ਼ਿਲ੍ਹੇ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਉਂਦਾ ਸੀ।

            ਉਨ੍ਹਾਂ ਦੱਸਿਆ ਕਿ ਹੁਣ ਨਾਬਾਰਡ ਵੱਲੋਂ ਆਪਣਾ ਦਫ਼ਤਰ ਮਾਨਸਾ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਵਿਵਸਥਾ ਦਾ ਉਦੇਸ਼ ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਅਤੇ ਹੋਰ ਵਿਕਾਸ ਦੀਆਂ ਜ਼ਰੂਰਤਾਂ ਤੇ ਧਿਆਨ ਕੇਂਦਰਿਤ ਕਰਨਾ ਹੈ।

            ਜਨਰਲ ਮੈਨੇਜਰ ਨਾਬਾਰਡ ਪੰਜਾਬ ਖੇਤਰੀ ਦਫ਼ਤਰ ਚੰਡੀਗੜ੍ਹ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਲਈ ਸ਼੍ਰੀ ਵਿਵੇਕ ਗੁਪਤਾ ਨੂੰ ਜ਼ਿਲ੍ਹਾ ਵਿਕਾਸ ਪ੍ਰਬੰਧਕ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਨਾਬਾਰਡ ਦਫ਼ਤਰ ਨਾਲ ਸਬੰਧਤ ਕੰਮਾਂ ਨੂੰ ਮਾਨਸਾ ਜ਼ਿਲ੍ਹੇ ਅੰਦਰ ਦੇਖਣਗੇ। ਉਨ੍ਹਾਂ ਦੱਸਿਆ ਕਿ ਵਿਵੇਕ ਗੁਪਤਾ ਨਾਲ 97304-05432 ਜਾਂ ਈਮੇਲ ਆਈ.ਡੀ. mansa@nabard.org ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

            ਇਸ ਮੌਕੇ ਸ਼੍ਰੀ ਵਿਵੇਕ ਗੁਪਤਾ ਜ਼ਿਲ੍ਹਾ ਵਿਕਾਸ ਪ੍ਰਬੰਧਕ ਨੇ ਨਾਬਾਰਡ ਦੇ ਕੰਮਕਾਜ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸੀ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜ਼ਿਲ੍ਹੇ ਵਿੱਚ ਲਾਗੂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਵਿਕਾਸ ਪਹਿਲਕਦਮੀਆਂ ਤੇ ਚਾਨਣਾ ਪਾਇਆ।

            ਇਸ ਮੌਕੇ ਸ਼੍ਰੀ ਭੁਪਿੰਦਰ ਸਿੰਘ, ਐਲ.ਡੀ.ਐਮ. ਮਾਨਸਾ, ਸ਼੍ਰੀ ਤੇਜਿੰਦਰ ਸਿੰਘ ਡਾਇਰੈਕਟਰ ਮੱਛੀ ਪਾਲਣ ਵਿਭਾਗ, ਫੰਕਸ਼ਨ ਮੈਨੇਜਰ ਉਦਯੋਗ ਕੇਂਦਰ ਸ਼੍ਰੀ ਅਮਰਜੀਤ ਸਿੰਘ, ਫੰਕਸਨ ਮੈਨੇਜਰ ਪਰਮਿੰਦਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Comments

Leave a Reply

Your email address will not be published. Required fields are marked *