ਫਾਜਿਲਕਾ 3 ਮਈ

ਮਾਨਯੋਗ ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ, ਫਾਜ਼ਿਲਕਾ ਅਤੇ ਜਿਲ੍ਹਾ ਸ਼ੈਸ਼ਨ ਜੱਜ ਜਤਿੰਦਰ ਕੌਰ, ਫਾਜਿਲਕਾ ਜੀ ਦੇ ਹੁਕਮਾਂ ਅਨੁਸਾਰ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਰੁਕੋ ਮੁਹਿੰਮ ਦਫਤਰੀ ਸਮੇ ਤੋਂ ਬਾਅਦ ਅਧੀਨ ਜ਼ਿਲ੍ਹੇ ਦੇ ਬਲਾਕ ਅਬੋਹਰ ਵਿਖੇ ਵੱਖ-ਵੱਖ ਬਜਾਰਾ ਚੋ ਛਾਪੇ ਮਾਰੀ ਕੀਤੀ ਗਈ। ਇਹ ਛਾਪੇਮਾਰੀ ਬੱਸ ਸਟੈਂਡ, ਬਜ਼ਾਰ, ਨਹਿਰੂ ਪਾਰਕ, ਡਾਕ ਘਰ ਰੋਡ ਰੇੜੀ ਮਾਰਕਿਟ ਅਤੇ 12 ਨੰ. ਗਲੀ ਅਬੋਹਰ ਦੇ ਮੁੱਖ ਬਜਾਰਾ ਵਿਖੇ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਨੇ ਲੋਕਾਂ ਅਤੇ ‘ਦੁਕਾਨਦਾਰਾ ਦੁਕਾਨ ਨੂੰ ਬਾਲ ਮਜਦੂਰੀ ਸਬੰਧੀ ਕੀਤੀ ਜਾਣ ਵਾਲੀ ਕਾਰਾਵਾਈ ਬਾਰੇ ਜਾਗਰੂਕ ਕੀਤਾ ਗਿਆ ਅਤੇ ਚਾਇਲਡ ਲੇਬਰ ਕਰਵਾਉਣ ਵਾਲੇ 6 ਮਹੀਨੇ ਤੋ ਲੈ ਕੇ 2 ਸਾਲ ਦੀ ਸਜਾ ਤੇ 20,000 – 50,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।
 ਉਨ੍ਹਾ ਨੇ ਦੱਸਿਆ ਕਿ ਭੀਖ ਮੰਗਣਾ ਜਾ ਮੰਗਵਾਉਣਾ ਕਾਨੂੰਨੀ ਅਪਰਾਧ ਹੈ। ਬੱਚਿਆ ਦੀ ਉਮਰ ਭੀਖ ਮੰਗਣ ਦੀ ਨਹੀ ਹੈ,ਬਲਕਿ ਪੜਨ ਅਤੇ ਖੇਡਣ ਦੀ ਹੈ। ਭੀਖ ਮੰਗਵਾਉਣ ਵਾਲੇ ਵਿਅਕਤੀ ਜਾਂ ਮਾਪਿਆ ਵੱਲੋ ਬੱਚਿਆ ਤੋਂ ਭੀਖ ਮੰਗਵਾਉਣ ਵਾਲਿਆ ਤੇ Act, 2015 ਦੇ ਦੌਰਾਨ 5 ਸਾਲ ਦੀ ਸਜਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਕੋਈ ਬੱਚਾ ਭੀਖ ਮੰਗਦਾ ਕਿਸੇ ਨੂੰ ਨਜਰ ਆਉਦਾ ਹੈ ਤਾਂ ਚਾਇਲਡ ਹੈਲਪ ਲਾਇਨ 1098 ਤੇ ਕਾਲ ਕਰਕੇ ਉਸਦੀ ਸੂਚਨਾ ਦਿੱਤੀ ਜਾਵੇ। ਹਾਜਰ ਮੈਬਰ ਰਣਵੀਰ ਕੌਰ, ਜਸਵਿੰਦਰ ਕੌਰ, ਰਾਜਬੀਰ ਸਿੰਘ, ਲੇਬਰ ਇੰਸਪੈਕਟਰ ਡਾ.ਵਿਸ਼ਨੂੰ ਸ਼ਰਮਾ, ਰਾਜੇਸ਼ ਕੁਮਾਰ ਸਿੱਖਿਆ ਵਿਭਾਗ, ਰਛਪਾਲ ਸਿੰਘ ਪੁਲਿਸ ਵਿਭਾਗ, ਸੁਖਦੇਵ ਸਿੰਘ, ਦਿਆਲ ਚੰਦ ਬਾਲ ਭਲਾਈ ਕਮੇਟੀ,ਮੈਬਰ ਹਾਜਰ ਸਨ

Leave a Reply

Your email address will not be published. Required fields are marked *