ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 1 ਤੋਂ 5 ਅਕਤੂਬਰ ਤੱਕ- ਜ਼ਿਲ੍ਹਾ ਖੇਡ ਅਫ਼ਸਰ

ਫ਼ਰੀਦਕੋਟ 28 ਸਤੰਬਰ- ਡਿਪਟੀ ਕਮਿਸ਼ਨਰ, ਫਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਰਹਿਨੁਮਾਈ ਹੇਠ ਖੇਡ ਵਿਭਾਗ ਫਰੀਦਕੋਟ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ 01.10.2026 ਤੋਂ 05.10.2026 ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਮਿਤੀ 01.10.2026 ਨੂੰ ਸਵੇਰੇ 11:00 ਵਜੇ ਬਾਸਕਿਟਬਾਲ ਗਰਾਉਂਡ, ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ.ਬਲਜਿੰਦਰ ਸਿੰਘ ਨੇ ਦਿੱਤੀ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ, ਵਾਲੀਬਾਲ ਸਮੈਸ਼ਿੰਗ, ਵਾਲੀਬਾਲ ਸ਼ੂਟਿੰਗ, ਬੈਡਮਿੰਟਨ, ਟੇਬਲ ਟੈਨਿਸ, ਸ਼ੂਟਿੰਗ ਅਤੇ ਚੈਸ ਉਮਰ ਵਰਗ ਅੰ—14 (ਮਿਤੀ 01.01.2013 ਨੂੰ ਅਤੇ ਇਸ ਤੋਂ ਬਾਅਦ ਦਾ ਜਨਮ), ਅੰ—17 (ਮਿਤੀ 01.01.2010 ਨੂੰ ਅਤੇ ਮਿਤੀ 01.01.2010 ਤੋਂ 31.12.2012 ਤੱਕ), ਅੰ—21 (ਮਿਤੀ 01.01.2006 ਨੂੰ ਅਤੇ ਮਿਤੀ 01.01.2006 ਤੋਂ 31.12.2009 ਤੱਕ), 21 ਤੋਂ 30 (ਮਿਤੀ 01.01.1996 ਤੋਂ 31.12.2005 ਤੱਕ), 31—40 (ਮਿਤੀ 01.01.1986 ਤੋਂ 31.12.1995 ਤੱਕ), 41—50 (ਮਿਤੀ 01.01.1976 ਤੋਂ 31.12.1985 ਤੱਕ), 51—60 (ਮਿਤੀ 01.01.1966 ਤੋਂ 31.12.1975 ਤੱਕ), 61—70 (ਮਿਤੀ 01.01.1956 ਤੋਂ 31.12.1965 ਤੱਕ) ਅਤੇ 70 ਤੋਂ ਉੱਪਰ (ਮਿਤੀ 31.12.1955 ਜਾਂ ਉਸ ਤੋਂ ਪਹਿਲਾਂ ਵਾਲੇ) ਵਿੱਚ ਕਰਵਾਈਆਂ ਜਾ ਰਹੀਆਂ ਹਨ। ਗੇਮ ਕਬੱਡੀ ਸਰਕਲ, ਕਬੱਡੀ ਨੈਸ਼ਨਲ, ਹੈਂਡਬਾਲ, ਗੱਤਕਾਂ, ਵੇਟ ਲਿਫਟਿੰਗ, ਤੈਰਾਕੀ, ਹਾਕੀ, ਫੁੱਟਬਾਲ, ਖੋਹ—ਖੋਹ, ਬਾਸਕਿਟਬਾਲ, ਕੁਸ਼ਤੀ, ਜੂਡੋ ਅਤੇ ਕਿੱਕ ਬਾਕਸਿੰਗ ਉਮਰ ਵਰਗ ਅੰ—14, ਅੰ—17, ਅੰ—21, 21 ਤੋਂ 30 ਅਤੇ 31—40 ਵਿੱਚ ਕਰਵਾਈਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਪਾਵਰਲਿਫਟਿੰਗ ਉਮਰ ਵਰਗ ਅੰ—17, ਅੰ—21, 21 ਤੋਂ 30 ਅਤੇ 31—40 ਵਿੱਚ ਅਤੇ ਟੈਨਿਸ ਬਾਲ ਕ੍ਰਿਕੇਟ ਉਮਰ ਵਰਗ ਓਪਨ ਵਰਗ (14 ਤੋਂ ਉੱਪਰ) ਵਿੱਚ ਕਰਵਾਈ ਜਾਵੇਗੀ।

ਇਸੇ ਤਰ੍ਹਾਂ ਉਦਘਾਟਨੀ ਸਮਾਰੋਹ ਵਿੱਚ ਸਾਰੀਆਂ ਗੇਮਾਂ ਦੇ ਸਾਰੀ ਉਮਰ ਵਰਗ ਦੇ ਖਿਡਾਰੀ (ਲੜਕੇ ਅਤੇ ਲੜਕੀਆਂ) ਵਲੋ਼ ਭਾਗ ਲਿਆ ਜਾਵੇਗਾ। ਇਸ ਤੋਂ ਇਲਾਵਾ ਮਿਤੀ 01.10.2026 ਤੋਂ 02.10.2026 ਤੱਕ ਸਾਰੀਆਂ ਗੇਮਾਂ ਵਿੱਚ ਸਾਰੇ ਉਮਰ ਵਰਗ ਦੀਆਂ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਮਿਤੀ 03.10.2026 ਤੋਂ 05.10.2026 ਤੱਕ ਲੜਕਿਆ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਲਈ ਹਰ ਦਿਨ ਖਾਣੇ/ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਨੂੰ ਕਰਾਉਣ ਲਈ ਗੇਮ ਕਨਵੀਨਰ ਅਤੇ ਆਫੀਸ਼ੀਅਲਜ ਲਗਾਏ ਗਏ ਹਨ। ਇਸ ਤੋਂ ਇਲਾਵਾ ਜਿਲ੍ਹਾ ਖੇਡ ਅਫਸਰ, ਫਰੀਦਕੋਟ ਵਲੋਂ ਇਹ ਵੀ ਦੱਸਿਆ ਗਿਆ ਕਿ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਆਨ—ਲਾਈਨ ਰਜਿਸਟ੍ਰੇਸ਼ਨ ਕਰਾਉਣੀ ਜਰੂਰੀ ਹੈ। 


Posted

in

,

by

Comments

Leave a Reply

Your email address will not be published. Required fields are marked *