ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ 18 ਅਕਤੂਬਰ ਨੂੰ

ਫਾਜ਼ਿਲਕਾ, 16 ਅਕਤੂਬਰ

ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਮਿਤੀ 18 ਅਕਤੂਬਰ (ਦਿਨ ਸ਼ੁੱਕਰਵਾਰ) 2024 ਨੂੰ ਸਰਕਾਰੀ ਐਮ.ਆਰ.ਕਾਲਜ, ਫ਼ਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਦਿੱਤੀ ।

ਜ਼ਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ, ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ./ਬੀ.ਕਾਮ./ਬੀ.ਐੱਸ.ਸੀ. ਅਤੇ ਬੀ.ਸੀ.ਏ. (ਗ੍ਰੈਜੂਏਸ਼ਨ ਤੱਕ) ਭਾਗ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੇ ਨਤੀਜੇ ਓਸੇ ਦਿਨ ਹੀ ਘੋਸ਼ਿਤ ਕੀਤੇ ਜਾਣੇ ਹਨ। ਇਹ ਮੁਕਾਬਲੇ ਸਵੇਰੇ 10 ਵਜੇ ਸ਼ੁਰੂ ਹੋਣਗੇ ।

ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਅਤੇ ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਨੇ ਹੋਰ ਦੱਸਿਆ ਕਿ ਇਸ ਵਿੱਚ ਪਹਿਲਾ ਤੋਂ ਰਜਿਸਟਰ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ, ਜਿਨ੍ਹਾਂ ਨੂੰ ਰੋਲ ਨੰਬਰ ਉਹਨਾਂ ਦੀ ਈ.ਮੇਲ.ਆਈ.ਡੀ. ਤੇ ਭੇਜੇ ਜਾ ਚੁੱਕੇ ਹਨ। ਵਿਦਿਆਰਥੀਆਂ ਨੂੰ ਪੇਪਰ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਪਹੁੰਚਣਾ ਜਰੂਰੀ ਹੋਵੇਗਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਨਕਦ ਰਾਸ਼ੀ, ਸਰਟੀਫਿਕੇਟ ਅਤੇ ਕਿਤਾਬਾਂ ਦਿੱਤੀਆਂ ਜਾਣਗੀਆਂ। 


Posted

in

, ,

by

Tags:

Comments

Leave a Reply

Your email address will not be published. Required fields are marked *