ਮਾਨਸਾ, 24 ਮਈ
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਕਲਾਂ ਵਿਖੇ 08 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ 01 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਟਰੈਕ, ਸਰਕਾਰੀ ਮਿਡਲ ਸਕੂਲ ਭਾਈ ਦੇਸਾ ਵਿਖੇ 01 ਲੱਖ 25 ਹਜ਼ਾਰ ਰੁਪਏ ਦੀ ਲਗਾਤ ਨਾਲ ਚਾਰਦੀਵਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਵਿਖੇ 12 ਲੱਖ ਰੁਪਏ ਨਾਲ ਚਾਰਦੀਵਾਰੀ ਦੀ ਉਸਾਰੀ ਅਤੇ 04 ਲੱਖ ਰੁਪਏ ਨਾਲ ਸਾਇੰਸ ਲੈਬ, ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਬਾਘਾ ਵਿਖੇ 02 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ 03 ਲੱਖ ਰੁਪਏ ਨਾਲ ਰਿਪੇਅਰ ਆਦਿ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ |
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਸਿੱਖਿਆ ਹੀ ਮਨੱਖ ਦੇ ਮਾਨਸਿਕ ਤੇ ਆਰਥਿਕ ਵਿਕਾਸ ਦਾ ਆਧਾਰ ਹੈ। ਸਿੱਖਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਹਰ ਇਕ ਬੱਚੇ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ। ਸਾਡੀ ਸਰਕਾਰ ਹਰੇਕ ਸਰਕਾਰੀ ਸਕੂਲ ਵਿਚ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਵਚਨਬੱਧ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਉਪ ਜ਼ਿਲਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ, ਅਜੈਬ ਸਿੰਘ ਬੁਰਜ ਹਰੀ ਸਿੱਖਿਆ ਕੋਓਰਡੀਨੇਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਦੇ ਮੁਖੀ ਯੋਗਿਤਾ ਜੋਸ਼ੀ, ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਬਾਘਾ ਦੇ ਐੱਚ ਟੀ ਪ੍ਰਭਜੋਤ ਕੌਰ, ਸਰਕਾਰੀ ਹਾਈ ਸਕੂਲ ਕੋਟਲੀ ਕਲਾਂ ਦੇ ਮੁਖੀ ਜਗਰੂਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਕਲਾਂ ਦੇ ਮੁਖੀ ਦੌਲਤ ਸਿੰਘ, ਸਰਕਾਰੀ ਮਿਡਲ ਸਕੂਲ ਭਾਈ ਦੇਸਾ ਦੇ ਮੁਖੀ ਰਜਨੀ ਗਰਗ, ਸਰਕਾਰੀ ਪ੍ਰਾਇਮਰੀ ਸਕੂਲ ਭਾਈ ਦੇਸਾ ਦੇ ਸੀ ਐੱਚ ਟੀ ਪਰਵਿੰਦਰ ਸਿੰਘ, ਭੈਣੀ ਬਾਘਾ ਦੇ ਸਰਪੰਚ ਸਿਮਰਜੀਤ ਕੌਰ, ਸੁਖਜਿੰਦਰ ਸਿੰਘ, ਐੱਸ ਐੱਮ ਸੀ ਚੇਅਰਮੈਨ ਭੈਣੀ ਬਾਘਾ ਪ੍ਰੀਤਮ ਸਿੰਘ, ਐੱਸ ਐੱਮ ਸੀ ਚੇਅਰਪ੍ਰਸਨ ਸੁਖਪਾਲ ਕੌਰ, ਕੈੰਪਸ ਮਨੇਜਰ ਭੈਣੀ ਬਾਘਾ ਨਰਿੰਦਰ ਸ਼ਰਮਾ ਐੱਸ ਡੀ ਓ, ਡਾ ਜਸਵੀਰ ਸਿੰਘ, ਸੱਤਪਾਲ ਸਿੰਘ, ਜਗਸੀਰ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ ਬੱਗਾ, ਕੋਟਲੀ ਕਲਾਂ ਦੇ ਸਰਪੰਚ ਮੱਖਣ ਸਿੰਘ, ਐੱਸ ਐੱਮ ਸੀ ਚੇਅਰਮੈਨ ਗੁਰਦੀਪ ਸਿੰਘ, ਸਿਕੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ,ਭਾਈ ਦੇਸਾ ਦੇ ਸਰਪੰਚ ਅਜੈਬ ਸਿੰਘ, ਐੱਸ ਐੱਮ ਸੀ ਚੇਅਰਮੈਨ ਰਾਜ ਕੁਮਾਰ, ਪਰਮਜੀਤ ਕੌਰ,ਬਲਵੀਰ ਸਿੰਘ, ਬਲਵੀਰ ਸਿੰਘ ਬੀਰਾ, ਐੱਚ ਟੀ ਰਾਜਿੰਦਰ ਸਿੰਘ ਕੋਟੜਾ ਕਲਾ ਆਦਿ ਹਾਜ਼ਰ ਸਨ।