ਵਿਧਾਇਕ ਫਾਜ਼ਿਲਕਾ ਨੇ ਆਮ ਆਦਮੀ ਪਾਰਟੀ ਵਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀ ਵਧਾਈ

ਫਾਜ਼ਿਲਕਾ 19 ਅਕਤੂਬਰ…ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਆਮ ਆਦਮੀ ਪਾਰਟੀ ਵੱਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਸੌਂਪੀ ਗਈ ਉਹ ਉਸਨੂੰ ਬਾਖੂਬੀ ਤੇ ਇਮਾਨਦਾਰੀ ਨਾਲ ਨਿਭਾਉਣ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਸੁੱਖਵਿੰਦਰ ਸਿੰਘ ਜ਼ਿਲ੍ਹਾ ਸੈਕਟਰੀ ਕਿਸਾਨ ਵਿੰਗ, ਗੁਰਵੀਰ ਸਿੰਘ ਐਸ.ਸੀ ਵਿੰਗ ਜ਼ਿਲ੍ਹਾ ਸੈਕਟਰੀ, ਪਰਵਿੰਦਰ ਸਿੰਘ ਐਸ.ਸੀ ਵਿੰਗ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਜ਼ਿਲ੍ਹਾ ਇੰਚਾਰਜ, ਅਮਿਤ ਰਿਣਵਾ ਜ਼ਿਲ੍ਹਾ ਵਾਈਸ ਕੁਆਰਡੀਨੇਟਰ,  ਵਰਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੀਡੀਆ, ਬੂਟਾ ਕੰਬੋਜ ਬੀ.ਸੀ ਵਿੰਗ ਜ਼ਿਲ੍ਹਾ ਪ੍ਰਧਾਨ, ਹਰਜੀਤ ਸਿੰਘ ਸਾਹਰੀ ਸਟੇਟ ਜੁਆਇੰਟ ਸਕੱਤਰ ਅਤੇ ਵਿਜੈ ਕੁਮਾਰ ਨੂੰ ਬਲਾਕ ਪ੍ਰਧਾਨ ਪਿੰਡ ਆਸਾਫ਼ ਵਾਲਾ ਨਿਯੁਕਤ ਕੀਤਾ ਗਿਆ ਹੈ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਮੂਹ ਪਾਰਟੀ ਅਹੁਦੇਦਾਰਾਂ ਨੂੰ ਕਿਹਾ ਕਿ ਸਬੰਧਿਤ ਜੋ ਵੀ ਅਹੁਦੇ ਉਨ੍ਹਾਂ ਨੂੰ ਦਿੱਤੇ ਗਏ ਹਨ ਉਹ ਉਨ੍ਹਾਂ ਦੀ ਸਹੀ ਤੇ ਨਿਰਪੱਖ ਵਰਤੋਂ ਕਰਨ ਤੇ ਕਿਤੇ ਵੀ ਪਾਰਟੀਬਾਜ਼ੀ ਤੇ ਆਪਸੀ ਭੇਦਭਾਵ ਵਾਲਾ ਰਵੱਈਆ ਨਾ ਵਰਤਣ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰਿਆਂ ਲਈ ਦਰਵਾਜੇ ਖੁੱਲ੍ਹੇ ਹਨ ਕੋਈ ਵੀ ਕਿਸੇ ਵੀ ਸਮੇਂ ਉਨ੍ਹਾਂ ਕੋਲ ਆਪਣੀ ਲੋੜ ਤੇ ਜ਼ਰੂਰਤ ਦੇ ਕੰਮ ਲਈ ਆ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਉਪਕਾਰ ਸਿੰਘ ਜਾਖੜ, ਪਿਤਾ ਖਜ਼ਾਨ ਸਿੰਘ ਅਤੇ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਵੀ ਮੌਜੂਦ ਸਨ।


Posted

in

, ,

by

Comments

Leave a Reply

Your email address will not be published. Required fields are marked *