
ਫਾਜ਼ਿਲਕਾ 2 ਸਤੰਬਰ 2025…
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜਿਥੇ ਸਰਹੱਦ ਦੇ ਨਾਲ ਵਸੇ ਹੜ ਪ੍ਰਭਾਵਿਤ ਪਿੰਡ ਗੱਟੀ ਨੰਬਰ 1 ਵਿਖੇ ਕਿਸ਼ਤੀ ਤੇ ਪਹੁੰਚ ਕੇ ਲੋਕਾਂ ਦਾ ਹਾਲ ਜਾਣਿਆ ਤੇ ਲੋਕਾਂ ਨੂੰ ਕਾਣ ਲਈ ਰਾਸ਼ਨ ਤੇ ਪਸ਼ੂਆਂ ਲਈ ਫੀਡ ਵੰਡੀ! ਇਸ ਤੋਂ ਪਹਿਲਾਂ ਉਹਨਾਂ ਨਵਾਂ ਹਸਤਾ ਕਲਾਂ ਵਿੱਚ ਬਣੇ ਰਾਹਤ ਕੇਂਦਰ ਦਾ ਦੌਰਾ ਕਰਕੇ ਉਥੇ ਰਹਿ ਰਹੇ ਲੋਕਾਂ ਦਾ ਵੀ ਹਾਲ ਜਾਣਿਆ! ਇਸ ਦੌਰਾਨ ਵੀ ਉਨ੍ਹਾਂ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖਾਣ ਲਈ ਰਾਸ਼ਨ ਅਤੇ ਪਸ਼ੂਆਂ ਲਈ ਫ਼ੀਡ ਵੀ ਵੰਡੀ!
ਇਸ ਮੌਕੇ ਬੋਲਦੇ ਹੋਏ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਕਾਰਨ ਜਿਹੜੇ ਵੀ ਪਿੰਡ ਹੜਾਂ ਦੀ ਮਾਰ ਹੇਠ ਆ ਗਏ ਹਨ ਪੰਜਾਬ ਸਰਕਾਰ ਵੱਲੋਂ ਇਨਾ ਕਿਸਾਨਾਂ ਨੂੰ ਖਰਾਬੀਆਂ ਫਸਲਾਂ ਦਾ ਮੁਆਵਜਾ ਦਿੱਤਾ ਜਾਵੇਗਾ ਤੇ ਹੋਰ ਵੀ ਬਣਦੀ ਮਾਲੀ ਸਹਾਇਤਾ ਕੀਤੀ ਜਾਵੇਗੀ! ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ ਪੀੜਿਤ ਲੋਕਾਂ ਦੇ ਨਾਲ ਖੜੀ ਹੈ ਤੇ ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹੜ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਉਨਾਂ ਹੜ ਪੀੜਤਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਮੈਂ ਇਸ ਮੁਸੀਬਤ ਵਿੱਚ ਤੁਹਾਡੇ ਨਾਲ ਖੜਾ ਹਾਂ ਤੇ ਜੇਕਰ ਜਦੋਂ ਵੀ ਕਿਧਰੇ ਮੇਰੀ ਲੋੜ ਹੈ ਤਾਂ ਮੈਨੂੰ ਦੱਸਿਆ ਜਾਵੇ ਮੈਂ ਤੁਹਾਡੀ ਹਰ ਮੁਸ਼ਕਿਲ ਹੱਲ ਕਰਾਂਗਾ! ਵਿਧਾਇਕ ਨੇ ਇਸ ਮੌਕੇ ਇਹਨਾਂ ਹੜ ਪ੍ਰਭਾਵਿਤ ਲੋਕਾਂ ਨੂੰ ਕਿਹਾ ਕਿ ਜੇਕਰ ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਦੱਸਣ ਹਰ ਤਰ੍ਹਾਂ ਦੀ ਮਦਦ ਉਹ ਉਹਨਾਂ ਨੂੰ ਮੁਹਈਆ ਕਰਵਾਉਣਗੇ