ਖੇਤਾਂ ਵਤਨ ਪੰਜਾਬ ਦੀਆਂ: ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਸ਼ੁਰੂ

ਬਰਨਾਲਾ/ ਮਹਿਲ ਕਲਾਂ/ਭਦੌੜ, 21 ਸਤੰਬਰ

     ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ “ਖੇਡਾਂ ਵਤਨ ਪੰਜਾਬ ਦੀਆਂ 2026” ਤਹਿਤ   ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ।

   ਬਲਾਕ ਬਰਨਾਲਾ ਦੇ ਮੁਕਾਬਲੇ ਪਿੰਡ ਦਾਨਗੜ੍ਹ, ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਿੰਡ ਸਹਿਜੜਾ ਅਤੇ ਬਲਾਕ ਸਹਿਣਾ ਦੇ ਮੁਕਾਬਲੇ ਕ੍ਰਿਕਟ ਗਰਾਊਂਡ, ਪਿੰਡ ਸੁਖਪੁਰਾ ਵਿੱਚ ਕਰਵਾਏ ਜਾ ਰਹੇ ਹਨ।

  ਅੱਜ ਬਲਾਕ ਮਹਿਲ ਕਲਾਂ ਦੇ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ ਅਤੇ ਬਲਾਕ ਸ਼ਹਿਣਾ ਦੇ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਕੀਤਾ ਗਿਆ।

 ਇਸ ਮੌਕੇ ਉਹਨਾਂ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ, ਓਥੇ ਓਹਨਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਚੰਗੀ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪਿੰਡ ਮਹਿਲ ਕਲਾਂ ਅਤੇ ਸਹਿਜੜਾ ਦੇ ਮੁਕਾਬਲੇ ਵਿਚ ਮਹਿਲ ਕਲਾਂ ਜੇਤੂ ਰਿਹਾ ਅਤੇ ਨਾਈ ਵਾਲਾ ਤੇ ਵਜੀਦਕੇ ਵਿਚ ਵਜੀਦਕੇ ਜੇਤੂ ਰਿਹਾ।

  ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਬਲਾਕ ਬਰਨਾਲਾ ਦੇ ਮੁਕਾਬਲੇ ਪਿੰਡ ਦਾਨਗੜ੍ਹ ਦੇ ਸਪੋਰਟਸ ਸਟੇਡੀਅਮ ਵਿਖੇ ਹੋਏ ਜੋ ਕਿ ਭਲਕੇ ਵੀ ਹੋਣਗੇ।

    ਇਸ ਮੌਕੇ ਇੰਦਰਜੀਤ ਸਿੰਘ ਸਰਪੰਚ ਪਿੰਡ ਦਾਨਗੜ੍ਹ, ਗੁਰਲਾਭ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਪਰਮਿੰਦਰ ਸਿੰਘ ਐਡਵੋਕੇਟ, ਆਮ ਆਦਮੀ ਪਾਰਟੀ ਆਗੂ ਗੁਰਤੇਜ ਸਿੰਘ, ਵੇਟ ਲਿਫਟਿੰਗ ਕੋਚ ਗੁਰਵਿੰਦਰ ਕੌਰ, ਜਸਪ੍ਰੀਤ ਸਿੰਘ ਸੀਨੀਅਰ ਐਥਲੈਟਿਕ ਕੋਚ, ਅਜੇ ਨਗਰ ਸੀਨੀਅਰ ਵਾਲੀਬਾਲ ਕੋਚ, ਡੀ ਐਮ ਸਿਮਰਦੀਪ ਸਿੱਧੂ, ਬਲਾਕ ਇੰਚਾਰਜ ਰੁਪਿੰਦਰ ਸਿੰਘ (ਕਬੱਡੀ ਕੋਚ),  ਹੈੱਡਮਾਸਟਰ ਰਾਜੇਸ਼ ਗੋਇਲ, ਤਪਿੰਦਰ ਸਿੰਘ ETT ਅਧਿਆਪਕ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।


Posted

in

by

Comments

Leave a Reply

Your email address will not be published. Required fields are marked *