ਐੱਸ.ਏ.ਐੱਸ. ਨਗਰ, 22 ਜਨਵਰੀ

ਵੋਟਰ ਸੂਚੀਆਂ ਦੀ ਸੁਧਾਈ ਉਪਰੰਤ ਫਾਈਨਲ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਚੰਦਰ ਜੋਤੀ ਸਿੰਘ ਨੇ ਦੱਸਿਆ ਕਿ ਯੋਗਤਾ ਮਿਤੀ 01-01-2024 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਲੋਕਾਂ ਵੱਲੋਂ ਜਿਹੜੇ ਦਾਅਵੇ ਅਤੇ ਇਤਰਾਜ਼ ਮਿਤੀ 31-12-23 ਤੱਕ ਪੇਸ਼ ਕੀਤੇ ਗਏ ਸਨ, ਉਹਨਾਂ ਦੇ ਨਿਪਟਾਰੇ ਉਪਰੰਤ ਵੋਟਾਂ ਬਣਾ ਦਿੱਤੀਆਂ ਗਈਆਂ ਹਨ।

ਫਾਈਨਲ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਗਈ ਹੈ, ਜਿਹੜੀ ਕਿ ਸਬੰਧਤ ਬੀ.ਐੱਲ.ਓ, ਚੋਣਕਾਰ ਰਜਿਸ਼ਟਰੇਸ਼ਨ ਅਫਸਰ ਅਤੇ ਜ਼ਿਲ੍ਹਾ ਚੋਣ ਦਫਤਰ, ਵਿੱਚ ਵੋਟਰਾਂ ਦੇ ਦੇਖਣ ਲਈ ਉਪਲਬਧ ਹੈ।

ਫੋਟੋ ਵੋਟਰ ਸੂਚੀਆਂ ਦੀ 1-1 ਕਾਪੀ ਅਤੇ ਬਿਨਾਂ ਫੋਟੋ ਤੋਂ ਇੱਕ-ਇੱਕ ਸੀ.ਡੀ ਜ਼ਿਲ੍ਹੇ ਦੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪਲਾਈ ਕੀਤੀ ਗਈ ਹੈ।

ਜੇਕਰ ਅਜੇ ਵੀ ਕਿਸੇ ਵਿਅਕਤੀ ਦੀ ਵੋਟ ਬਣਨ ਤੋਂ ਰਹਿੰਦੀ ਹੈ ਤਾਂ ਉਹ ਲਗਾਤਾਰ ਸੁਧਾਈ ਦੌਰਾਨ ਦਾਅਵੇ ਤੇ ਇਤਰਾਜ਼ ਸਬੰਧਤ ਬੀ.ਐੱਲ.ਓ ਜਾਂ ਚੋਣਕਾਰ ਰਜਿਸ਼ਟਰੇ਼ਸਨ ਅਫਸਰ ਦੇ ਦਫਤਰ ਵਿੱਚ ਪੇਸ਼ ਕਰ ਸਕਦਾ ਹੈ।

ਮੀਟਿੰਗ ਵਿੱਚ ਸ਼੍ਰੀ ਜਸਪਾਲ ਕੁਮਾਰ, ਆਮ ਆਦਮੀ ਪਾਰਟੀ, ਸ਼੍ਰੀ ਸੁਖਦੇਵ ਸਿੰਘ, ਬਹੁਜਨ ਸਮਾਜ ਪਾਰਟੀ,  ਸ਼੍ਰੀ ਮਨਜੀਤ ਸਿੰਘ, ਤ੍ਰਿਣਮੂਲ ਕਾਂਗਰਸ ਪਾਰਟੀ, ਸ਼੍ਰੀ ਜੌਨ ਵਰਮਾ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਅਤੇ ਸ਼੍ਰੀ ਸੁਖਵਿੰਦਰ ਸਿੰਘ, ਸ਼ੋ੍ਮਣੀ ਅਕਾਲੀ ਦਲ ਤੋਂ ਹਾਜ਼ਰ ਸਨ।

Leave a Reply

Your email address will not be published. Required fields are marked *