ਤਰਨ ਤਾਰਨ, 10 ਜੁਲਾਈ
ਅੱਜਦੇਸ਼ ਭਰ ਵਿੱਚਮਨਾਏਜਾਂਦੇਕੌਮੀਮੱਛੀਪਾਲਕਦਿਵਸਦੇਸੰਬੰਧਵਿੱਚਮੱਛੀਪਾਲਣਵਿਭਾਗਤਰਨਤਾਰਨਵੱਲੋਂਦਫਤਰਸਹਾਇਕਡਾਇਰੈਕਟਰਮੱਛੀਪਾਲਣਤਰਨਤਾਰਨਵਿਖੇਇਹਦਿਵਸਬੜੀ ਧੂਮ ਧਾਮਨਾਲਮਨਾਇਆਗਿਆ, ਜਿਸਵਿੱਚਜਿਲੇਦੇਵੱਖ-ਵੱਖਪਿੰਡਾਵਿੱਚੋਂਮੱਛੀਪਾਲਕਾਂ, ਮੱਛੀਵਿਕਰੇਤਾਂਵਾਅਤੇਬੇਰੋਜਗਾਰਨੋਜਵਾਂਨਾਨੇ ਬੜੇਉਤਸ਼ਾਹਨਾਲਭਾਗਲਿਆ।
ਸਭਤੋਂਪਹਿਲਾਂਗੁਰਬੀਰਸਿੰਘਸਹਾਇਕਡਾਇਰੈਕਟਰਮੱਛੀਪਾਲਣਤਰਨਤਾਰਨਨੇਮਾਨਯੋਗਗੁਰਮੀਤਸਿੰਘਖੁਡੀਆਕੈਬਨਿਟਮੰਤਰੀਪਸ਼ੂਪਾਲਣ , ਮੱਛੀਪਾਲਣਅਤੇਡੇਅਰੀਵਿਕਾਸਪੰਜਾਬਵੱਲੋਂਕੌਮੀਮੱਛੀਪਾਲਣਦਿਵਸਤੇਭੇਜੇਗਏਸੰਦੇਸ਼ਬਾਰੇਜਾਣੂਕਰਵਾਇਆਗਿਆ,ਜਿਸਵਿੱਚਕੈਬਨਿਟਮੰਤਰੀਸਾਹਿਬਨੇਇਸਦਿਵਸਤੇਮੱਛੀਪਾਲਕਾਂਨੂੰਵਧਾਈਦਿੱਤੀਅਤੇਕਿਹਾਕਿਪੰਜਾਬਸਰਕਾਰਮੱਛੀਪਾਲਣਕਿੱਤੇਨੂੰਸੂਬੇਵਿੱਚਹੋਰਪ੍ਰਫੁੱਲਿਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਸ. ਗੁਰਮੀਤ ਸਿੰਘ ਖੁਡੀਆ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਪ੍ਰਗਤੀ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ।
ਇਸ ਉਪਰੰਤ ਡਾ. ਸਾਹਿਲ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤਰਨ ਤਾਰਨ ਨੇਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ। ਅੰਤ ਵਿੱਚ ਗੁਰਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਤਰਨ ਤਾਰਨ ਨੇ ਆਏ ਹੋਏ ਮੱਛੀ ਕਾਸ਼ਤਕਾਰਾਂ ਦਾ ਧੰਨਵਾਦ ਕਰਦਿਆਂ ਹੋਏ ਕਿਹਾ ਕਿ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਪੀ. ਐਮ. ਐਮ. ਐਸ. ਵਾਈ ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ/ਪਹਿਲੇ ਸਾਲ ਦੀ ਖਾਦ-ਖੁਰਾਕ ਅਤੇ ਮੱਛੀ ਨੂੰ ਗ੍ਰਾਹਕਾਂ ਤੱਕ ਪਹੁੰਚਾਉਣ ਲਈ ਮੋਟਰ ਸਾਈਕਲ/ ਐਕਟਿਵਾ/ ਆਟੋ/ ਆਰ. ਏ. ਐਸ. ਯੂਨਿਟ/ ਬਾਇਓ ਫਲਾਕ ਯੂਨਿਟ ਮੱਛੀ ਵਿਕਰੇਤਾ ਲਈ ਦੁਕਾਨ/ ਕਿਓਸਕ/ ਸਜਾਵਟੀ ਮੱਛੀਆਂ ਦੇ ਯੂਨਿਟ ਆਦਿ ਤੇ ਜਨਰਲ ਵਰਗ ਨੂੰ ਯੂਨਿਟ ਕਾਸਟ ਦਾ 40% ਅਤੇ ਐਸ. ਸੀ/ ਐਸ. ਟੀ ਅਤੇ ਔਰਤਾਂ ਨੂੰ 60% ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਮੱਛੀ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿੱਚੋਂ ਇੱਕ ਬਹੁਤ ਹੀ ਵਧੀਆ ਧੰਦਾ ਹੈ।
ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਦੁਗਣਾ ਵਾਧਾ ਕਰ ਸਕਦੇ ਹਨ ਅਤੇ ਬੇਰੋਜਗਾਰ ਨੋਜਵਾਨ ਵੀ ਇਸ ਨੂੰ ਰੋਜਗਾਰ ਵਜੋਂ ਅਪਣਾ ਸਕਦੇ ਹਨ। ਇਸ ਮੋਕੇ ਡਾ. ਸਾਹਿਲ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ, ਕੰਵਲਜੀਤ ਸਿੰਘ ਇੰਸਪੈਕਟਰ ਡੇਅਰੀ ਵਿਭਾਗ, ਕੁਲਵੰਤ ਸਿੰਘ ਸੀਨੀਅਰ ਸਹਾਇਕ, ਹੀਰਾ ਸਿੰਘ ਅਤੇ ਕੰਵਲਜੀਤ ਸਿੰਘ ਸੇਖੋਂ, ਆਦਿ ਵੀ ਹਾਜਰ ਸਨ।