ਜਲੰਧਰ ਦੇ ਪਿੰਡ ਡਰੋਲੀ ਖੁਰਦ ਵਿਖੇ ਕਰਜੇ ਤੋਂ ਤੰਗ ਆ ਕੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਤਿੰਨ ਸਾਲਾਂ ਵੀ ਬੱਚੀ ਵੀ ਸ਼ਾਮਿਲ ਹੈ। ਮ੍ਰਿਤਕਾਂ ਦੀ ਪਹਿਚਾਣ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ, ਉਸਦੀ ਪਤਨੀ ਸਰਬਜੀਤ ਕੌਰ, ਉਸ ਦੀਆਂ 2 ਲੜਕੀਆਂ ਜੋਤੀ ਅਤੇ ਗੋਪੀ ਅਤੇ ਜੋਤੀ ਦੀ ਲੜਕੀ ਅਮਨ ਵਜੋਂ ਹੋਈ ਹੈ। ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਨਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਫੋਨ ਕਰਦਾ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ। ਜਿਸ ਕਾਰਨ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਮਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ’ਤੇ ਪਈਆਂ ਸਨ। ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ਵਿਚ ਇੰਚਾਰਜ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਮਨਜੀਤ ਸਿੰਘ ਤੇ ਡੀਐਸਪੀ ਆਦਮਪੁਰ ਵਿਜੇ ਕੁੰਵਰ ਸਿੰਘ ਮੌਕੇ’ਤੇ ਪਹੁੰਚੇ। ਜਿਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਮੌਕੇ ਤੋਂ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ।

Leave a Reply

Your email address will not be published. Required fields are marked *