ਫ਼ਿਰੋਜ਼ਪੁਰ, 07 ਜੁਲਾਈ :
ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ-ਕਮ-ਸਕੱਤਰ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਡਾ. ਹਿਮਾਂਸ਼ੂ ਸਿਆਲ ਦੀ ਦੇਖ-ਰੇਖ ਹੇਠ ਅੱਜ ਸਰਕਾਰੀ ਵੈਟਰਨਰੀ ਪੋਲੀਕਲੀਨਿਕ, ਫ਼ਿਰੋਜ਼ਪੁਰ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਅਵਾਰਾ ਕੁੱਤਿਆ ਨੂੰ ਮੁਫ਼ਤ ਐਂਟੀ ਰੇਬੀਜ਼ ਟੀਕਾਕਰਨ ਕੈਂਪ ਲਗਾ ਕੇ ਮਨਾਇਆ ਗਿਆ।
ਡਾ. ਹਿਮਾਂਸ਼ੂ ਸਿਆਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 117 ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ। ਸ਼ਹਿਰ ਵਿੱਚ ਵੱਧ ਰਹੇ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਜੂਨੋਸਿਸ ਬਿਮਾਰੀਆਂ ਇਨਸਾਨਾਂ ਨੂੰ ਹੁੰਦੀ ਹੈ । ਇਸ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਹੀ ਇਸਦਾ ਇੱਕ ਮਾਤਰ ਹੱਲ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ ਵਿੱਚ ਸ੍ਰੀਮਤੀ ਮਾਲਤੀ ਸੇਠੀ ਸਮਾਜ ਸੇਵੀ ਅਤੇ ਫ਼ਿਰੋਜ਼ਪੁਰ ਕੈਂਟ ਵਿੱਚ ਸ੍ਰੀ ਕਾਰਤਿਕ ਸਮਾਜ ਸੇਵੀ ਵੱਲੋ ਚਲਾਏ ਜਾ ਰਹੇ ਡੋਗ ਸ਼ੈਲਟਰ ਘਰ ਵਿੱਚ ਜਾ ਕੇ ਅਵਾਰਾ ਕੁੱਤਿਆ ਦਾ ਐਂਟੀ ਰੇਬੀਜ਼ ਵੈਕਸੀਨ ਨਾਲ ਟੀਕਾਕਰਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਮਿਉਂਸਪਲ ਕਮੇਟੀ ਦੇ ਕਾਰਜ ਸਾਧਕ ਅਫ਼ਸਰ ਨਾਲ ਤਾਲਮੇਲ ਕਰਕੇ ਵੀ ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ।
ਇਸ ਕੈਂਪ ਵਿੱਚ ਡਾਕਟਰ ਵਿਨੋਦ ਕੁਮਾਰ ਅਸਿਸਟੈਂਟ ਡਾਇਰੈਕਟਰ, ਡਾ. ਰੁਪਿੰਦਰਜੀਤ ਕੌਰ ਵੈਟਰਨਰੀ ਅਫ਼ਸਰ-ਕਮ – ਇੰਚਾਰਜ, ਡਾ. ਗੁਰਨੂਰ ਸਿੰਘ ਵੈਟਰਨਰੀ ਅਫ਼ਸਰ, ਡਾ. ਪ੍ਰਭਲੀਨ ਸਿੰਘ ਵੈਟਰਨਰੀ ਅਫ਼ਸਰ, ਓਂਕਾਰਜੀਤ ਸਿੰਘ ਵੈਟਰਨਰੀ ਇੰਸਪੈਕਟਰ, ਸਾਹਿਲ ਅਤੇ ਸੁਖਵਿੰਦਰ ਹਾਜ਼ਰ ਸਨ।